ਤੀਜੀ ਵਾਰ SGPC ਦੇ ਪ੍ਰਧਾਨ ਵਜੋਂ ਬੀਬੀ ਜਾਗੀਰ ਕੌਰ ਨੇ ਸੰਭਾਲਿਆ ਅਹੁਦਾ
ਪੰਜਾਬੀ ਡੈਸਕ:- ਇਕ ਵਾਰ ਫਿਰ SGPC ਦੇ ਪ੍ਰਧਾਨ ਵਜੋਂ ਸੇਵਾ ਨਿਭਾਉਣ ਦਾ ਮੌਕਾ ਬੀਬੀ ਜਾਗੀਰ ਕੌਰ ਨੂੰ ਪ੍ਰਾਪਤ ਹੋਇਆ। ਦਸ ਦਈਏ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਇਹ ਤੀਜੀ ਵਾਰ ਪ੍ਰਧਾਨ ਚੁਣੀ ਗਈ ਹਨ। ਹਰ ਸਾਲ ਪ੍ਰਧਾਨ, ਜਨਰਲ ਸੈਕਟਰੀ ਅਤੇ ਕਈ ਹੋਰ ਸੀਟਾਂ ਦੇ ਅਹੁਦੇਦਾਰਾਂ ਲਈ ਚੋਣਾਂ ਹੁੰਦੀਆਂ ਹਨ। ਗੁਰਦਵਾਰਾ ਐਕਟ 1925 ਦੇ ਮੁਤਾਬਿਕ SGPC ਹਰ ਇਕ ਸਾਲ ਬਾਅਦ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ਦੇ ਅਹੁਦੇ ਲਈ ਚੋਣ ਕਰਦੀ ਹੈ। ਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਕ ਸੰਗਠਨ ਹੈ ਜੋ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਭਾਰਤ ਦੇ ਰਾਜਾਂ ‘ਚ ਇਤਿਹਾਸਕ ਸਿੱਖ ਧਾਰਮਿਕ ਅਸਥਾਨਾਂ ਅਤੇ ਕੁਝ ਵਿਦਿਅਕ ਸੰਸਥਾਵਾਂ ਦਾ ਪ੍ਰਬੰਧਨ ਕਰਦੀ ਹੈ।

ਦਸ ਦਈਏ ਉਨ੍ਹਾਂ ਦੇ ਨਾਮ ਦਾ ਐਲਾਨ ਸ਼ੁਕਰਵਾਰ ਨੂੰ ਇਜਲਾਸ ‘ਚ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਵੀ 1999 ਤੋਂ 2000 ਅਤੇ 2004 ਤੋਂ 2005 ਤੱਕ ਪਹਿਲਾਂ ਵੀ SGPC ਦੇ ਪ੍ਰਧਾਨ ਵਜੋਂ ਸੇਵਾ ਨਿਭਾ ਚੁੱਕੀ ਹਨ। 2020 ਦੇ ਪ੍ਰਧਾਨ ਦਾ ਅਹੁਦਾ ਵੀ ਬੀਬੀ ਜਾਗੀਰ ਕੌਰ ਨੂੰ ਪ੍ਰਾਪਤ ਹੋਇਆ। ਹਰ ਸਾਲ ਸ਼੍ਰੋਮਣੀ ਕਮੇਟੀ ਵਲੋਂ ਪ੍ਰਧਾਨ, ਜੂਨੀਅਰ ਪ੍ਰਧਾਨ, ਜਨਰਲ ਸੈਕਰੇਟਰੀ ਦੀ ਚੋਣ ਲਾਜ਼ਮੀ ਹੈ। ਇਹ ਫੈਸਲਾ ਸਰਬਸੰਮਤੀ ਨਾਲ ਜਾਂ ਵੋਟਿੰਗ ਕਰਕੇ ਲਿਆ ਜਾਂਦਾ ਹੈ ਅਤੇ ਇਸ ਸਾਲ ਇਹ ਫੈਸਲਾ ਬੇਲਟ ਪੇਪਰ ਤੋਂ ਵੋਟਿੰਗ ਕਰਕੇ ਲਿਆ ਗਿਆ।

ਤੁਹਾਨੂੰ ਦਸ ਦਈਏ ਕਿ , ਇਸ ਸਾਲ ਵਿਰੋਧੀ ਧਿਰ ਵਲੋਂ ਮਿੱਠੂ ਸਿੰਘ ਕਾਹਨ ਦਾ ਨਾਮ ਦਿੱਤਾ ਗਿਆ ਸੀ। ਬੀਬੀ ਜਗੀਰ ਕੌਰ ਦਾ ਨਾਮ ਸ਼੍ਰੋਮਣੀ ਕਮੇਟੀ ਵੱਲੋਂ ਹਾਲ ਹੀ ਵਿੱਚ ਤੇਜਾ ਸਿੰਘ ਮਰੀਨ ਵਿੱਚ ਹੋਈ ਵੋਟਿੰਗ ਚੋਣ ਦੌਰਾਨ ਪੇਸ਼ ਕੀਤਾ ਗਿਆ ਸੀ। ਕਿਸੇ ਦੇ ਨਾਮ ‘ਤੇ ਸਹਿਮਤ ਹੋਣ ਲਈ ਬੀਬੀ ਜਗੀਰ ਕੌਰ ਅਤੇ ਮਿੱਠੂ ਸਿੰਘ ਕਾਹਨ ਲਈ ਸਹਿਮਤੀ ਨੀ ਦਿੱਤੀ ਗਈ ਅਤੇ ਅੰਤ ‘ਚ ਵੋਟਿੰਗ ਕੀਤੀ ਗਈ। ਪੰਜਾਬ ਦੇ ਸਾਬਕਾ ਮੰਤਰੀ ਡਾ: ਦਲਜੀਤ ਸਿੰਘ ਚੀਮਾ ਅਕਾਲੀ ਦਲ ਦੇ ਸੁਪਰੀਮੋ ਸੁਖਬੀਰ ਬਾਦਲ ਵਲੋਂ ਇਜਲਾਸ ‘ਚ ਸ਼ਾਮਲ ਹੋਏ।