ਜਾਣੋ ਸਾਲ 2020 ‘ਚ ਕੌਣ ਬਣਿਆ ਏਸ਼ੀਆ ਦਾ ਸਭ ਤੋਂ ਅਮੀਰ ਆਦਮੀ…..
ਪੰਜਾਬੀ ਡੈਸਕ :- 2020 ਵਿੱਚ ਕੋਰੋਨਾ ਮਹਾਂਮਾਰੀ ਕਾਰਨ ਜਿੱਥੇ ਦੇਸ਼ ਦੇ ਲੋਕਾਂ ਨੇ ਗ਼ਰੀਬੀ, ਬੇਰੋਜਗਾਰੀ ਦਾ ਸਾਹਮਣਾ ਕੀਤਾ। ਉੱਥੇ ਹੀ ਕੁਝ ਪੂੰਜੀਪਤੀਆਂ ਨੇ ਇਸ ਮੌਕੇ ਨੂੰ “ਬਿਪੱਤਾ ਨੂੰ ਅਵਸਰ” ‘ਚ ਬਦਲਣ ਦੇ ਸੰਕਲਪ ਨੂੰ ਤਰਜੀਹ ਦਿੱਤੀ, ਜਿਸ ਕਾਰਨ ਬਹੁਤ ਸਾਰੇ ਉਦਯੋਗਪਤੀਆਂ ਦੀ ਦੌਲਤ ਦੁਗਣੀ ਹੋ ਗਈ। ਇਨ੍ਹਾਂ ਸਫਲ ਆਦਮੀਆਂ ਵਿੱਚੋ ਇਕ ਹਨ ਚੀਨ ਦੇ ਝੋਂਗ ਸ਼ਾਨਸ਼ਾਨ, ਜੋ ਕਿ 2020 ਦੇ ਸਭ ਤੋਂ ਅਮੀਰ ਆਦਮੀ ਰੂਪ ‘ਚ ਦੁਨੀਆ ਵਿੱਚ ਉਭਰੇ ਹਨ। ਦਸ ਦਈਏ ਇਨ੍ਹਾਂ ਦੀ ਦੌਲਤ 77.8 ਅਰਬ ਡਾਲਰ ਹੋ ਚੁੱਕੀ ਹੈ, ਜੋ ਕਿ ਪਿਛਲੇ ਸਾਲ 70.9 ਬਿਲੀਅਨ ਡਾਲਰ ਸੀ। ਇਸ ਦੇ ਨਾਲ ਹੀ ਝੋਂਗ ਸ਼ਾਨਸ਼ਾਨ ਵਿਸ਼ਵ ਦੇ ਸਭ ਤੋਂ ਅਮੀਰ ਵਿਅਕਤੀਆਂ ਦੀ ਸੂਚੀ ‘ਚ ਪਹਿਲੇ ਨੰਬਰ ‘ਤੇ ਪਹੁੰਚ ਗਏ ਹਨ।

ਦੂਜਾ ਨੰਬਰ ਭਾਰਤ ‘ਤੋਂ
ਹਾਂਜੀ ਦੁਨੀਆ ਦੇ ਦੂਜੇ ਨੰਬਰ ਦੇ ਅਮੀਰ ਵਿਅਕਤੀ ਦਾ ਖਿਤਾਬ ਭਾਰਤ ਦੇ ਉਦਯੋਗਪਤੀ ਮੁਕੇਸ਼ ਅੰਬਾਨੀ ਨੂੰ ਮਿਲਿਆ ਹੈ। ਦਸ ਦਈਏ ਪਿਛਲੇ ਸਾਲ ਮੁਕਾਬਲੇ 2020 ‘ਚ ਇਨ੍ਹਾਂ ਦੀ ਦੌਲਤ ‘ਚ 18 ਬਿਲੀਅਨ ਡਾਲਰ ਦਾ ਵਾਧਾ ਹੋਇਆ ਹੈ। ਮੌਜੂਦਾ ਸਮੇਂ ‘ਚ ਉਨ੍ਹਾਂ ਦੀ ਕੁਲ ਦੌਲਤ 76.9 ਬਿਲੀਅਨ ਡਾਲਰ ਹੋ ਗਈ ਹੈ।

ਜਾਣੋ ਕੀ ਕਾਰੋਬਾਰ ਕਰਦੇ ਹਨ ਝੋਂਗ ਸਾਨਸ਼ਾਨ
ਝੋਂਗ ਸਾਨਸ਼ਾਨ ਡਰਿੰਕਿੰਗ ਵਾਟਰ ਸਪਲਾਈ ਅਤੇ ਕੋਰੋਨਾ ਵੈਕਸੀਨ ਨਾਲ ਸੰਬੰਧਿਤ ਵਪਾਰ ਕਰ ਰਹੇ ਹਨ। ਝੋਂਗ ਦਾ ਕਾਰੋਬਾਰ ਹਰ ਖੇਤਰ ‘ਚ ਫੈਲਿਆ ਹੋਇਆ ਹੈ। ਇਸੇ ਦੇ ਨਾਲ ਹੀ ਝੋਂਗ ਸਾਨਸ਼ਾਨ. “ਬਲੂਮਬਰਗ ਬਿਲੀਨੀਅਰ ਇੰਡੈਕਸ” ਦੀ ਨਵੀਂ ਰਿਪੋਰਟ ਮੁਤਾਬਿਕ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਇਨ੍ਹਾਂ ਦੀ ਸਫਲਤਾ ਦੇ ਦੋ ਕਾਰਨ ਹੈ। ਪਹਿਲਾ ਅਪ੍ਰੈਲ ਵਿੱਚ ਬੀਜਿੰਗ ਵਾਂਟਾਈ ਬਾਇਓਲੋਜੀਕਲ ਫਾਰਮੇਸੀ ਐਂਟਰਪ੍ਰਾਈਜ ਕੰਪਨੀ ਤੋਂ ਵੈਕਸੀਨ ਵਿਕਸਿਤ ਕਰਨਾ ਅਤੇ ਦੂਜਾ ਹਾਂਗ ਕਾਂਗ ਵਿੱਚ ਬੋਤਲਬੰਦ ਪਾਣੀ ਦਾ ਕਾਰੋਬਾਰ, ਜਿਸਨੇ ਉਨ੍ਹਾਂ ਦੀ ਸੰਪਤੀ ‘ਚ ਵਾਧਾ ਕੀਤਾ।