ਜਾਣੋ ਮਲਟੀ ਟੇਲੇਂਟਿਡ ਸਿੱਧੂ ਦੇ ਜੀਵਨ ਦੀ ਅਸਲ ਖ਼ਬਰ, ਜਿਸ ਬਾਰੇ ਤੁਸੀਂ ਬੇਖ਼ਬਰ ………
ਪੰਜਾਬੀ ਡੈਸਕ:- ਇਕ ਭਾਰਤੀ ਸਿਆਸਤਦਾਨ, ਜਾਣੀ -ਮਾਣੀ ਸ਼ਖਸੀਅਤ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੂੰ ਕੌਣ ਨਹੀਂ ਜਾਣਦਾ, ਜਿਨ੍ਹਾਂ ਨੇ ਸਥਾਨਕ ਸਰਕਾਰਾਂ, ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਦੇ ਅਹੁਦੇ ‘ਤੇ ਰਹਿੰਦੀਆਂ ਸੂਬੇ ਦੀ ਸੇਵਾ ਦਾ ਫਰਜ਼ ਨਿਭਾਇਆ।

ਇੱਕ ਪੇਸ਼ੇਵਰ ਕ੍ਰਿਕਟਰ, ਸ਼ਾਨਦਾਰ ਬੱਲੇਬਾਜ਼ ਅਤੇ ਖਾਸਤੌਰ ਤੇ ਆਪਣੀ ਸ਼ੇਰੋ -ਸ਼ਾਇਰੀ ਨਾਲ ਜਾਣੇ ਜਾਂਦੇ ਨਵਜੋਤ ਸਿੰਘ ਸਿੱਧੂ ਨੇ ਕ੍ਰਿਕੇਟ ਤੋਂ ਰਿਟਾਇਰਮੈਂਟ ਲੈਣ ਤੋਂ ਬਾਅਦ ਕਮੈਂਟਰੀ ਦੀ ਦੁਨੀਆ ‘ਚ ਵੀ ਆਪਣੀ ਗੂੜੀ ਛਾਪ ਛੱਡੀ। ਦਸ ਦਈਏ ਸਿੱਧੂ ਖਾਸਤੌਰ ‘ਤੇ ਕਾਮੇਡੀ ਸ਼ੋਅ ਦੇ ਜੱਜ ਵਜੋਂ ਅਤੇ ਕਾਮੇਡੀ ਨਾਈਟਸ ਵਿਦ ਕਪਿਲ ‘ਚ ਲੰਬੇ ਸਮੇ ਤੱਕ ਦਿਖਾਈ ਦਿੱਤੇ। ਇਹ ਤਾਂ ਰਿਹਾ ਮਨੋਰੰਜਨ ਦੀ ਦੁਨੀਆ ‘ਚ ਸਿੱਧੂ ਦੀ ਪਛਾਣ ਜਿਸ ਬਾਰੇ ਬੱਚੇ ਤੋਂ ਲੈ ਕੇ ਬੁੱਢੇ ਤੱਕ ਜਾਣਦੇ ਹਨ।

ਇਸ ਦੇ ਨਾਲ ਹੀ ਸਿੱਧੂ ਨੇ ਰਾਜਨੀਤੀ ‘ਚ ਵੀ ਆਪਣੇ ਪੈਰ ਜਮਾਏ। 2004 ‘ਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਜੋਂ ਸਿੱਧੂ ਨੇ ਅੰਮ੍ਰਿਤਸਰ ਆਮ ਚੋਣਾਂ ਤੋਂ ਸਿਆਸਤ ‘ਚ ਕਦਮ ਰੱਖਿਆ ਅਤੇ ਜਿੱਤ ਦਾ ਝੰਡਾਂ ਆਪਣੇ ਨਾਮ ਕੀਤਾ। 2014 ਤੱਕ ਉਹ ਆਪਣੇ ਅਹੁਦੇ ‘ਤੇ ਬਰਕਰਾਰ ਰਹੇ। 2016 ‘ਚ ਪੰਜਾਬ ਰਾਜ ਸਭਾ ਲਈ ਨਵਜੋਤ ਸਿੰਘ ਸਿੱਧੂ ਦਾ ਨਾਮਜ਼ਦ ਕੀਤਾ ਗਿਆ।

ਇਸ ਤੋਂ ਬਾਅਦ 2017 ‘ਚ ਸਿੱਧੂ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਸ਼ਾਮਲ ਹੋ ਗਏ ਅਤੇ ਅੰਮ੍ਰਿਤਸਰ ਪੂਰਬੀ ਤੋਂ ਪੰਜਾਬ ਵਿਧਾਨ ਸਭਾ ਲਈ ਚੁਣੇ ਗਏ। ਸੱਚ ਦੀ ਰਾਜਨੀਤੀ ਕਰਨ ਵਾਲੇ ਨਵਜੋਤ ਸਿੱਧੂ ਨੇ 2016 ‘ਚ ਪ੍ਰਗਟ ਸਿੰਘ ਅਤੇ ਸਿਮਰਜੀਤ ਸਿੰਘ ਬੈਂਸ ਨਾਲ ਮਿਲ ਕੇ ਆਪਣੀ ਵੱਖਰੀ ਰਾਜਨੀਤੀ ਪਾਰਟੀ “ਆਵਾਜ਼ -ਏ -ਪੰਜਾਬ” ਦਾ ਗਠਨ ਕੀਤਾ।

ਜੁਲਾਈ 2019 ਤੱਕ ਸਿੱਧੂ ਨੇ ਕਾਂਗਰਸ ਪਾਰਟੀ ‘ਚ ਆਪਣੀ ਅਹਿਮ ਭੂਮਿਕਾ ਨਿਭਾਈ। ਇਸ ਤੋਂ ਬਾਅਦ ਸਿੱਧੂ ਲੰਬੇ ਅੰਤਰਾਲ ਤੱਕ ਮੀਡਿਆ ਤੋਂ ਦੂਰ ਰਹੇ। ਅਚਾਣਕ ਮਾਰਚ 2020 ‘ਚ ਇਕ ਵਾਰ ਫਿਰ ਸਿੱਧੂ ਨੇ ਆਪਣੇ ਯੂ ਟੀਉਬ ਚੈਨਲ ‘ਜੀਤੇਗਾ ਪੰਜਾਬ’ ਵਿੱਚ ਆਪਣੀ ਵੀਡੀਓ ਤੋਂ ਸਾਰੀਆਂ ਨੂੰ ਇਕ ਵਾਰ ਫਿਰ ਸੋਚਾਂ ‘ਚ ਪਾ ਦਿੱਤਾ। ਸਿੱਧੂ ਆਪਣੇ ਬੇਬਾਕ ਬੋਲ ਤੇ ਸ਼ਾਇਰਾਨਾ ਅਲਫਾਜ਼ ਕਾਰਨ ਸਭ ਦੇ ਹਰਮਨ ਪਿਆਰੇ ਬਣੇ ਹੋਏ ਹਨ।
ਇਸ ਤੋਂ ਬਾਅਦ ਸਿੱਧੂ ਕਿਸੀ ਪਾਰਟੀ ਦੇ ਮੰਚ ਤੇ ਜਾ ਕੇ ਨਹੀਂ ਬੋਲੇ ਪਰ ਆਪਣੇ ਯੂ ਟੀਉਬ ਚੈਨਲ ‘ਤੇ ਸਰਗਰਮ ਰਹੇ। ਸਿੱਧੂ ਕਿਸਾਨਾਂ ਦੇ ਹੱਕ ‘ਚ ਵੀ ਨਿਤਰੇ। ਕਿਸਾਨਾਂ ਦੇ ਹੱਕ, ਸੱਚ, ਸੰਘਰਸ਼ ਦੀ ਲੜਾਈ ਵਿੱਚ ਸਿੱਧੂ ਕਿਸਾਨਾਂ ਨਾਲ ਅਟੱਲ ਹਨ। ਸਿੱਧੂ ਨੇ ‘ਜੀਤੇਗਾ ਪੰਜਾਬ’ ਰਾਹੀਂ ਕਿਸਾਨ ਦੇ ਹੱਕ ਦੀ ਗੱਲ ਨੂੰ ਘਰ-ਘਰ ਤੱਕ ਪਹੁੰਚਾਇਆ।
ਜੰਤਰ-ਮੰਤਰ, ਦਿੱਲੀ ‘ਚ ਵੀ ਸਿੱਧੂ ਨੇ ਕੇਂਦਰ ਸਰਕਾਰ ਖਿਲਾਫ ਬੇਬਾਕ ਬੋਲਦਿਆਂ ਕਿਹਾ ਕਿ, ਮੈ ਆਪਣੇ ਕਿਸਾਨਾਂ ਦੇ ਹੱਕ ਦੀ ਜੰਗ ‘ਚ ਉਨ੍ਹਾਂ ਨਾਲ ਨਾਲ ਖੜਾ ਹਾਂ ਤੇ ਅਸੀਂ ਅੰਬਾਨੀ – ਅਡਾਨੀ ਨੂੰ ਪੰਜਾਬ ਨਹੀਂ ਆਉਣ ਦਿਆਂਗੇ। ਸਿੱਧੂ ਨੇ ਕਿਹਾ GST ਵਾਂਗ ਇਹ ਕਾਨੂੰਨ ਵੀ ਪੰਜਾਬ ਦੀ ਇਨਕਮ ਤੇ ਵਾਰ ਹੈ।
ਲੰਬੇ ਸੰਮੇ ਤੱਕ ਪਾਰਟੀ ਤੋਂ ਦੂਰ ਰਹਿਣ ਦੇ ਬਾਅਦ ਬੀਤੀ 25 ਨਵੰਬਰ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਨੇ ਦੁਪਹਿਰ ਦੇ ਖਾਣੇ ‘ਤੇ ਸੱਦਿਆ। ਹਾਲਾਂਕਿ ਕੈਪਟਨ ਦੇ ਇਸ ਸੱਦੇ ਨੂੰ ਕੈਪਟਨ ਦੀ ਲੰਚ ਡਿਪਲੋਮੇਸੀ ਦਾ ਵੀ ਨਾਮ ਦਿੱਤਾ ਗਿਆ। ਇਸ ਮੁਲਾਕਾਤ ਤੋਂ ਬਾਅਦ ਸਿੱਧੂ ਸੰਤੁਸ਼ਟ ਵਿਖਾਈ ਦਿੱਤੇ।

ਮੰਨਿਆ ਜਾ ਰਿਹਾ ਹੈ ਕਿ, ਇਸ ਮੁਲਾਕਾਤ ਤੋਂ ਬਾਅਦ ਪੰਜਾਬ ਦੇ ਬਿਜਲੀ ਵਿਭਾਗ ਦੀ ਜਿੰਮੇਵਾਰੀ ਸਿੱਧੂ ਦੇ ਮੋਢੇ ‘ਤੇ ਹੋਵੇਗੀ। ਸੀਐਮ ਦੇ ਨਜ਼ਦੀਕੀ ਸੂਤਰਾਂ ਦੇ ਹਵਾਲੇ ਤੋਂ ਸਿੱਧੂ ਨੂੰ ਡਿਪਟੀ ਸੀਐਮ ਦਾ ਅਹੁਦਾ ਦੇਣ ਲਈ ਮੁੱਖ ਮੰਤਰੀ ਨੇ ਪਾਰਟੀ ਹਾਈ ਕਮਾਂਡ ਦੀ ਅਦਾਲਤ ਵਿੱਚ ਗੇਂਦ ਸੁੱਟ ਦਿੱਤੀ ਹੈ। ਕਿਹਾ ਜਾ ਰਿਹਾ ਕਿ, ਪਹਿਲਾਂ ਸਿੱਧੂ ਕੈਬਨਿਟ ਮੰਤਰੀ ਵਜੋਂ ਪਾਰਟੀ ‘ਚ ਵਾਪਸੀ ਕਰਨਗੇ। ਹਾਲਾਂਕਿ ਇਹ ਤਾਂ ਸਮਾਂ ਹੀ ਦਸੇਗਾ ਕਿ, ਸਿੱਧੂ ਆਪਣੇ ਲਈ ਤੇ ਕੌਮ ਲਈ ਕੀ ਚੁਣਦੇ ਹਨ।