ਜਾਣੋ ਬਾਦਲ ਤੋਂ ਬਾਅਦ ਕਿਸਾਨਾਂ ਦੇ ਸਮਰਥਨ ‘ਚ ਹੋਰ ਕਿਹੜੀ ਹਸਤੀਆਂ ਨੇ ਕੀਤੇ ਪੁਰਸਕਾਰ ਵਾਪਸ

ਕਿਸਾਨ ਅੰਦੋਲਨ ਦੇ ਸਮਰਥਨ ‘ਚ ਪੰਜਾਬ ਤੋਂ ਪੁਰਸਕਾਰਾਂ ਦੀ ਵਾਪਸੀ ਦੀ ਸ਼ੁਰੂਆਤ ਹੋ ਚੁੱਕੀ ਹੈ। ਵੀਰਵਾਰ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਪਦਮ ਪੁਰਸਕਾਰ ਵਾਪਸ ਕੀਤੇ। ਸ਼ੁੱਕਰਵਾਰ ਨੂੰ ਪੰਜਾਬੀ ‘ਚ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਦੇ ਜੇਤੂ, ਪੰਜਾਬ ਦੇ ਪ੍ਰਸਿੱਧ ਕਵੀ ਡਾ: ਮੋਹਨਜੀਤ, ਉੱਘੇ ਚਿੰਤਕ ਡਾ: ਜਸਵਿੰਦਰ ਸਿੰਘ ਅਤੇ ਇਕ ਪੰਜਾਬੀ ਨਾਟਕਕਾਰ ਅਤੇ ਇਕ ਅਖਬਾਰ ਦੇ ਸੰਪਾਦਕ ਨੇ ਕਿਸਾਨਾਂ ਦੇ ਸਮਰਥਨ ‘ਚ ਆਪਣੇ ਪੁਰਸਕਾਰ ਵਾਪਸ ਕੀਤੇ ਹਨ। ਇਹ ਜਾਣਕਾਰੀ ਕੇਂਦਰੀ ਪੰਜਾਬੀ ਲੇਖਕ ਸੰਘ ਨੇ ਵਲੋਂ ਦਿੱਤ ਗਈ।

ਇਸ ਦੇ ਨਾਲ ਹੀ ਸਾਬਕਾ ਹਾਕੀ ਕਪਤਾਨ ਪਰਗਟ ਸਿੰਘ ਸਣੇ ਪੰਜਾਬ ਦੇ 27 ਖਿਡਾਰੀਆਂ ਨੇ ਕਿਸਾਨਾਂ ਦੇ ਸਮਰਥਨ ਵਿੱਚ ਆਪਣੇ ਪੁਰਸਕਾਰ ਵਾਪਸ ਕਰਨ ਦਾ ਐਲਾਨ ਕੀਤਾ ਹੈ। ਪਰਗਟ ਸਿੰਘ ਸਮੇਤ ਸਾਰੇ ਖਿਡਾਰੀ 5 ਦਸੰਬਰ ਨੂੰ ਪੁਰਸਕਾਰ ਵਾਪਸ ਦੇਣਗੇ। ਦਸ ਦਈਏ ਪ੍ਰਗਟ ਸਿੰਘ ਜਲੰਧਰ ਕੈਂਟ ਤੋਂ ਕਾਂਗਰਸ ਦੇ ਵਿਧਾਇਕ ਹਨ ਅਤੇ ਕਿਸਾਨੀ ਪਰਿਵਾਰ ਨਾਲ ਜੁੜੇ ਹੋਏ ਹਨ। ਪਰਗਟ ਸਿੰਘ ਤੋਂ ਇਲਾਵਾ ਕਰਤਾਰ ਸਿੰਘ ਪਹਿਲਵਾਨ, ਬ੍ਰਿਗੇਡ ਹਰਚਰਨ ਸਿੰਘ, ਦਵਿੰਦਰ ਸਿੰਘ ਗਰਚਾ, ਸੁਰਿੰਦਰ ਸੋਢੀ, ਗਨਦੀਪ ਕੁਮਾਰ, ਸੁਸ਼ੀਲ ਕੋਹਲੀ ਸਣੇ ਹੋਰ ਕਈ ਖਿਡਾਰੀ ਵੀ ਪੁਰਸਕਾਰ ਵਾਪਸ ਕਰਨ ਦਾ ਫੈਸਲਾ ਕਰ ਚੁੱਕੇ ਹਨ।

MUST READ