ਜਾਣੋ, ਛੇਵੇਂ ਗੇੜ ਦੀ ਬੈਠਕ ‘ਚ ਕੇਂਦਰ ਦਾ ਕਿਸਾਨਾਂ ਦੇ ਸਵਾਲਾਂ ਦਾ ਕੀ ਰਿਹਾ ਜੁਆਬ

ਪੰਜਾਬੀ ਡੈਸਕ :- ਬੀਤੇ ਦਿਨੀ ਬੁਧਵਾਰ ਨੂੰ ਹੋਈ ਕਿਸਾਨਾਂ ਅਤੇ ਕੇਂਦਰ ਸਰਕਾਰ ਦੇ ਮੰਤਰੀਆਂ ਵਿਚਾਲੇ ਹੋਈ ਛੇਵੇਂ ਗੇੜ ਦੀ ਮੀਟਿੰਗ ਲੰਬੇ ਸਮੇਂ ਤੱਕ ਜਾਰੀ ਰਹੀ ਪਰ ਇਸ ਤੋਂ ਬਾਅਦ ਵੀ ਕੇਂਦਰ ਸਰਕਾਰ ਵਲੋਂ ਕੋਈ ਮੁੱਖ ਫੈਸਲਾ ਨਹੀਂ ਸੁਣਾਇਆ ਗਿਆ। ਕਿਸਾਨਾਂ ਤੇ ਕੇਂਦਰ ਦਰਮਿਆਨ ਹੋਈ ਗੱਲ -ਬਾਤ ਵਿੱਚ ਕਿਸਾਨਾਂ ਨੇ ਆਪਣੀ ਗੱਲ ਸਰਕਾਰ ਦੇ ਨੁਮਾਇੰਦਿਆਂ ਸਾਹਮਣੇ ਪੇਸ਼ ਕੀਤੀ। ਦਸ ਦਈਏ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਕੇਂਦਰੀ ਮੰਤਰੀ ਨਰੇਂਦਰ ਤੋਮਰ ਤੇ ਪਿਯੂਸ਼ ਗੋਇਲ ਨੇ ਕਿਸਾਨਾਂ ਨੂੰ ਸਪਸ਼ਟ ਕਰ ਦੀਆਂ ਕਿ ਮੋਦੀ ਸਰਕਾਰ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰੇਗੀ ਪਰ ਕਿਸਾਨਾਂ ਦੀਆਂ 2 ਮੰਗਾ ‘ਤੇ ਸਹਿਮਤੀ ਜਤਾਈ ਹੈ।

ਦਸ ਦਈਏ ਕਿਸਾਨਾਂ ਨੂੰ ਕੇਂਦਰ ਵਲੋਂ ਅਗਲੀ ਮੁਲਾਕਾਤ ਦਾ ਸਮਾਂ 4 ਜਨਵਰੀ ਦਾ ਦਿੱਤਾ ਗਿਆ ਹੈ, ਜਿਸ ‘ਚ ਸਰਕਾਰ ਆਪਣਾ ਅੰਤਿਮ ਫੈਸਲਾ ਪੇਸ਼ ਕਰ ਸਕਦੀ ਹੈ। ਮੀਟਿੰਗ ਬਾਰੇ ਦੱਸਦਿਆਂ ਖੇਤੀਬਾੜੀ ਮੰਤਰੀ ਤੋਮਰ ਨੇ ਕਿਹਾ ਕਿ, ਕਿਸਾਨਾਂ ਵਲੋਂ 4 ਮੱਤੇ ਪੇਸ਼ ਕੀਤੇ ਗਏ ਸੀ, ਜਿਨ੍ਹਾਂ ਵਿੱਚੋ 2 ‘ਤੇ ਸਹਿਮਤੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕੇਂਦਰੀ ਵਤਾਵਰ ਸੰਬੰਧੀ ਆਰਡੀਨੈਂਸ ‘ਤੇ ਕਿਸਾਨਾਂ ਦੀ ਮੰਗਾ ਨੂੰ ਲੈ ਕੇ ਉਹ ਸਹਿਮਤ ਹਨ ਪਰ ਐਮਐਸਪੀ ਦੇ ਮੁੱਦੇ ‘ਤੇ ਹਲੇ ਵਿਚਾਰ ਕੀਤਾ ਜਾਣਾ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਸਰਕਾਰ ਐਮਐਸਪੀ ਦੇ ਮੁੱਦੇ ਤੇ ਕਿਸਾਨਾਂ ਨੂੰ ਲਿਖਤੀ ਤੌਰ ‘ਤੇ ਭਰੋਸਾ ਦੇਣ ਲਈ ਤਿਆਰ ਹੈ।

ਕੇਂਦਰੀ ਮੰਤਰੀ ਨੇ ਕੀਆ ਕਿ, ਨਵੇਂ ਕਾਨੂੰਨਾਂ ਦੇ ਆਉਣ ਤੋਂ. ਐਮਐਸਪੀ ਨੂੰ ਖ਼ਤਰਾ ਨਹੀਂ ਹੈ। ਐਮਐਸਪੀ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਬਿਜਲੀ ਬਿਲ ਸੰਬੰਧੀ ਮੰਗਾ ‘ਤੇ ਵੀ ਸਹਿਮਤੀ ਜਤਾਈ ਗਈ ਹੈ। ਤੋਮਰ ਏ ਕਿਹਾ ਕਿ ਦੋਵੇਂ ਪੱਖਾਂ ‘ਚ ਬਿਜਲੀ ਕਾਨੂੰਨ ਤੇ ਪਰਾਲੀ ਸਾੜਨ ਸੰਬੰਧੀ ਮੁੱਦਿਆਂ ‘ਤੇ ਸਹਿਮਤੀ ਦਿੱਤੀ ਗਈ ਹੈ। ਕੇਂਦਰ ਤੇ ਸਰਕਾਰ ਦਰਮਿਆਨ ਹੋਈ ਗੱਲ -ਬਾਤ ‘ਚ 50 ਫੀਸਦੀ ‘ਤੇ ਦੋਵੇਂ ਪੱਖਾਂ ਨੇ ਸਹਿਮਤੀ ਦਿੱਤੀ ਹੈ। ਤੋਮਰ ਨੇ ਕਿਹਾ ਕਿ, ਸਰਕਾਰ ਦੇ ਮਨ ‘ਚ ਕਿਸਾਨਾਂ ਲਈ ਪੂਰੀ ਹਮਦਰਦੀ ਤੇ ਇਜ੍ਜਤ ਹੈ ਅਤੇ ਸਰਕਾਰ ਕਿਸਾਨਾਂ ਨਾਲ ਸਮਿਤੀ ਬਨਾਊਂਣ ਲਈ ਪਹਿਲੇ ਦਿਨ ਤੋਂ ਹੀ ਤਿਆਰ ਹੈ। ਬਹਿਰਹਾਲ 4 ਜਨਵਰੀ ਨੂੰ ਅੰਤਿਮ ਫੈਸਲਾ ਲਿਆ ਜਾ ਸਕਦਾ ਹੈ।

MUST READ