ਜਾਣੋ ਕਿਵੇਂ ਕਿਸਾਨਾਂ ਦੇ ਸਮਰਥਨ ‘ਚ ਮੁੰਬਈ ਨੇ ਦਿਖਾਈ ਆਪਣੀ ਅਹਿਮ ਭੂਮਿਕਾ

ਪੰਜਾਬੀ ਡੈਸਕ :- ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਕਿਸਾਨ ਕੇਂਦਰ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਹਨ। ਜਿੱਥੇ ਪੰਜਾਬ-ਹਰਿਆਣਾ ਦੇ ਕਿਸਾਨ ਦਿੱਲੀ ਘੇਰਾ ਪਾ ਕੇ ਬੈਠੇ ਹੋਏ ਹਨ। ਉੱਥੇ ਹੀ ਛੱਤੀਸਗੜ੍ਹ ਦੇ 1000 ਕਿਸਾਨਾਂ ਦਾ ਜੱਥਾ 7 ਜਨਵਰੀ ਨੂੰ ਦਿੱਲੀ ਕੂਚ ਦੀ ਤਿਆਰੀ ‘ਚ ਹੈ। ਮੱਧ ਪ੍ਰਦੇਸ਼ ਦੇ ਗਵਾਲੀਅਰ ਅਤੇ ਕਰਹੀਆ ਸਮੇਤ ਕਈ ਥਾਵਾਂ ‘ਤੇ, ਕਿਸਾਨਾਂ ਨੇ ਪੱਕਾ ਮੋਰਚਾ ਲਾਇਆ ਹੋਇਆ ਹੈ।

ਉੱਥੇ ਹੀ ਅੱਜ ਮੁੰਬਈ ਦੇ ਆਜ਼ਾਦ ਮੈਦਾਨ ‘ਚ NAPM, AIKSCC ਅਤੇ ‘ਘਰ ਬਚਾਓ ਘਰ ਬਣਾਓ ‘ ਅੰਦੋਲਨ ਦੇ ਸਹਿਯੋਗ ਨਾਲ ਮੁੰਬਈ ਦੀ ਬਸਤੀਆਂ ਦੇ ਸੈਂਕੜੇ ਲੋਕਾਂ ਵਲੋਂ ਕਿਸਾਨਾਂ ਦੇ ਸਮਰਥਨ ‘ਚ ਪ੍ਰੋਗਰਾਮ ਕੀਤਾ ਗਿਆ। ਇਸ ਪ੍ਰੋਗਰਾਮ ਦਾ ਆਗਾਜ਼ ਕਿਸਾਨ ਸੰਘਰਸ਼ ਦੇ ਗੀਤ ਗਾਉਂਦੀਆਂ ਅਤੇ ਕਿਸਾਨਾਂ ਦੇ ਸਮਰਥਨ ‘ਚ ਨਾਅਰੇ ਲਾਉਂਦਿਆਂ ਕੀਤਾ ਗਿਆ। ਇਸ ਪ੍ਰੋਗਰਾਮ ਦੌਰਾਨ ਇੱਕ ਮੈਗਜ਼ੀਨ ਦਾ ਵਿਮੋਚਨ ਵੀ ਕੀਤਾ ਗਿਆ, ਜਿਸ ‘ਚ ਕੇਂਦਰੀ ਖੇਤੀ ਕਾਨੂੰਨਾਂ ਦੀ ਅਸਲੀਅਤ ਨੂੰ ਬਾਖੂਬੀ ਸਮਝਾਇਆ ਗਿਆ ਹੈ। ਮੇਧਾ ਪਾਟਕਰ, ਤੀਸਤਾ ਸਿਤਲਵਾਡ, ਪ੍ਰਿਯੰਕਾ ਰਾਠੌੜ, ਸੁਨੀਤੀ, ਅਨੀਤਾ ਪਗਾੜੇ ਅਤੇ ਨੇਹਾ ਦਰਸ਼ਨ ਪਾਲ ਨੇ ਮੁੰਬਈ ਵਾਸੀਆਂ ਦੇ ਸਹਿਯੋਗ ਨਾਲ ਇਸ ਪ੍ਰੋਗਰਾਮ ਦਾ ਸਹਿ-ਸੰਚਾਲਨ ਕੀਤਾ।

MUST READ