ਜਾਣੋ, ਅਜਿਹੀ ਸ਼ਖ਼ਸੀਅਤ ਬਾਰੇ, ਜਿਸਨੇ 8 ਵੀ ਜਮਾਤ ‘ਚ ਛੱਡੀ ਪੜ੍ਹਾਈ ਤੇ ਅੱਜ 100 ਕਰੋੜ ਦੇ ਕਲੱਬ ‘ਚ ਸ਼ਾਮਿਲ
ਕਰ ਮੁਕੱਦਰਾਂ ‘ਤੇ ਭਰੋਸਾ ਘਰ ਬੈਠ ਜਾਈਦਾ ਨਹੀਂ
ਸਫਲ ਮਿਹਨਤ, ਲਗਾਤਾਰ ਕੋਸ਼ਿਸ਼ ਕਰ ਆਪਣਾ ਮੁਕੱਦਰ ਆਪ ਬਣਾਈਦਾ
…. ਇਹ ਸਤਰਾਂ ਇੱਕ ਵਿਅਕਤੀ ਦੀ 8ਵੀ ਜਮਾਤ ਵਿੱਚ ਪੜ੍ਹਾਈ ਛੱਡਣ ਤੋਂ ਬਾਅਦ New York ਦੇ Times Square ਦੇ ਵਿੱਚ ਪ੍ਰਦਰਸ਼ਿਤ ਹੋਣ ਦੀ ਕਹਾਣੀ ਨੂੰ ਬਿਆਨ ਕਰਦੀਆਂ ਨੇ। ਇਸ ਸ਼ਖ਼ਸੀਅਤ ਦਾ ਨਾਮ ਹੈ ਤ੍ਰਿਸ਼ਨੀਤ ਅਰੋੜਾ। ਜਿਸ ਉਮਰੇ ਬਹੁਤੇ ਨੌਜਵਾਨ ਆਪਣੇ ਭਵਿੱਖ ਨੂੰ ਲੈ ਕੇ ਧੁੰਦਲੇ ਹੁੰਦੇ ਹਨ, Trishneet Arora 100 Crore ਬਿਜ਼ਨਸਮੈਨ ਕਲੱਬ ਦੇ ਵਿਚ ਸ਼ਾਮਲ ਹੋ ਚੁੱਕੇ ਹਨ।

ਆਪਣੀ ਪੜ੍ਹਾਈ 8 ਜਮਾਤ ‘ਚ ਹੀ ਛੱਡ ਦਿੱਤੀ ਅਤੇ ਸਿਰਫ਼ 19 ਸਾਲਾਂ ਦੀ ਉਮਰ ‘ਚ ਆਪਣੀ ਕੜੀ ਮਿਹਨਤ ਸਿਦਕਾਂ ਵਿਸ਼ਵ ‘ਚ ਵੱਖਰੀ ਪਹਿਚਾਣ ਹਾਸਿਲ ਕੀਤੀ ਹੈ। ਦਸ ਦਈਏ ਛੋਟੀ ਉਮਰ ਜਦੋ ਜਦੋਂ ਇੱਕ ਆਮ ਬੱਚਾ ਆਪਣੇ ਜੀਵਨ ਬਾਰੇ ਸੋਚਣਾ ਸ਼ੁਰੂ ਹੀ ਕਰਦਾ ਹੈ। ਉਦੋਂ ਇਸ ਨੌਜਵਾਨ ਨੇ 2013 ‘ਚ ਸੂਬਾ ਪੰਜਾਬ ਦੇ ਲੁਧਿਆਣਾ ਜ਼ਿਲ੍ਹਾ ‘ਚ ਆਪਣੀ ਖੁਦ ਦੀ ਕੰਪਨੀ TAC Security ਦਾ ਗਠਨ ਕੀਤਾ।

ਤ੍ਰਿਸ਼ਨੀਤ ਅਰੋੜਾ ਨੇ ਆਪਣੇ ਤਕਨੀਕੀ ਦਿਮਾਗ਼ ਤੇ ਕੁਝ ਕਰ ਦਿਖਾਉਣ ਦੇ ਜਜਬੇ ਤੋਂ ਸਿਰਫ ਦੇਸ਼ ‘ਚ ਹੀ ਨਹੀਂ ਵਿਦੇਸ਼ ‘ਚ ਵੀ ਨਵੀ ਮਿਸਾਲ ਕਾਇਮ ਕੀਤੀ ਹੈ ਅਤੇ ਆਪਣੀ ਸਿਰਫ 4 ਸਾਲਾਂ ਦੀ ਮਿਹਨਤ ‘ਚ ਉਨ੍ਹਾਂ ਦੀ ਕੰਪਨੀ ਨੇ ਇਨਵੈਸਟਮੈਂਟ ਰੇਸ ‘ਚ 1000% ਗਰੋਥ ਦਾ ਵਾਧਾ ਹਾਸਿਲ ਕਰਵਾ ਨੇਟ ਵਰਥ ਨੂੰ ਅਰਬਾਂ ‘ਦੇ ਮੁਕਾਮ ‘ਤੇ ਪਹੁੰਚਾ ਦਿੱਤਾ। ਇਸ ਦੇ ਨਾਲ ਹੀ 2017 ਦੀ ਸਲਾਨਾ ਅੰਤਰਾਸ਼ਟਰੀ ਮੈਗਜ਼ੀਨ GQ ਦੇ 50 ਸਭ ਤੋਂ ਪ੍ਰਭਾਵਸ਼ਾਲੀ ਸ਼ਖਸੀਅਤਾਂ ਦੀ ਸੂਚੀ ‘ਚ ਇਨ੍ਹਾਂ ਦਾ ਨਾਮ ਆਇਆ।

ਇੱਥੋਂ ਇਨ੍ਹਾਂ ਨੂੰ ਹੁੰਗਾਰਾ ਮਿਲਿਆ ਅਤੇ 2018 ‘ਚ ਏਸ਼ੀਆ ਦੇ 30 ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਦੀ ਸੂਚੀ ‘ਚ ਸ਼ਾਮਿਲ ਹੋਏ Forbes ਮੈਗਜ਼ੀਨ ਦੇ ਕਵਰ ਪੇਜ ‘ਚ ਇਨ੍ਹਾਂ ਦੀ ਤਸਵੀਰ ਛੱਪੀ, ਜੋ ਕਿ ਇਨ੍ਹਾਂ ਅਤੇ ਇਨ੍ਹਾਂ ਦੇ ਪਰਵਾਰ ਲਈ ਮਾਣ ਵਾਲੀ ਗੱਲ ਹੈ। ਸਫਰ ਇੱਥੇ ਹੀ ਨੀ ਰੁਕਿਆ ਇਸ ਤੋਂ ਬਾਅਦ 2019 ਦੀ ਅੰਤਰਾਸ਼ਟਰੀ ਮੈਗਜ਼ੀਨ Fortune ‘ਚ 40 ਪ੍ਰਭਾਵਸ਼ਾਲੀ ਸ਼ਖਸੀਅਤਾਂ ਦੀ ਸੂਚੀ ‘ਚ ਇਨ੍ਹਾਂ ਦਾ ਨਾਮ ਆਇਆ। ਇਸ ਦੇ ਨਾਲ ਹੀ ਭਾਰਤ ਦੇ ਸਭ ਤੋਂ ਘੱਟ ਉਮਰ ਦੇ ਉਦਯੋਗਪਤੀਆਂ ਦੀ ਸੂਚੀ ‘ਚ ਸ਼ਾਮਿਲ ਹੋ ਗਏ।
ਉਮਰ ਨਿੱਕੀ, ਸੋਚ ਉਂਚੀ, ਜੋ ਅਸਮਾਨ ਨੂੰ ਹੱਥ ਪਾਵੇ।
ਪਰ ਦਿਲ ਨਿਮਾਣਾ, ਜੋ ਧਰਤੀ ਆਪਣੀ ‘ਤੇ ਪੈਰ ਟਿਕਾਵੇ।।
ਹਾਂਜੀ ਇੰਨੀ ਸਫਲਤਾ ਹਾਸਿਲ ਕਰਨ ਤੋਂ ਬਾਅਦ ਵੀ ਉਦਯੋਗਪਤੀ ਤ੍ਰਿਸ਼ਨੀਤ ਅਰੋੜਾ ਅੰਦਰ ਘਮੰਡ ਨਹੀਂ ਆਇਆ ਅਤੇ ਕਿਹਾ ਜਾ ਸਕਦਾ ਹੈ ਕਿ, ਇਨ੍ਹਾਂ ਜਿੱਥੇ ਅਸਮਾਨ ਦੀ ਬੁਲੰਦੀ ਨੂੰ ਛੂਹਿਆ ਹੈ, ਉੱਥੇ ਹੀ ਆਪਣੀ ਜਮੀਨ ਨਾਲ ਵੀ ਜੁੜੇ ਹੋਏ ਹਨ। 2020 ਜਿੱਥੇ ਪੂਰਾ ਦੇਸ਼ ਕੋਰੋਨਾ ਨਾਲ ਜੂਝ ਰਿਹਾ ਸੀ, ਉੱਥੇ ਹੀ ਤ੍ਰਿਸ਼ਨੀਤ ਅਰੋੜਾ ਨੇ ਆਪਣੀ ਕੰਪਨੀ TAC Security ਨੂੰ ਸ਼ਿਖਰ ‘ਤੇ ਪਹੁੰਚਾਇਆ ਅਤੇ ਉਨ੍ਹਾਂ ਦੀ ਇਸ ਮਿਹਨਤ ਨੂੰ Entrepreneur magazine ਨੇ entrepreneur of year ਦੇ ਖਿਤਾਬ ਨਾਲ ਨਵਾਜ਼ਿਆ। ਇੱਕ ਹੋਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ, ਇਸ ਭਾਰਤੀ ਨੌਜਵਾਨ ਉਦਯੋਗਪਤੀ ਤੋਂ ਪ੍ਰਭਾਵਿਤ ਹੋ ਅਮਰੀਕਾ ਦੇ ਮੇਅਰ ਨੇ 2017 ‘ਚ Trishneet Arora Day ਘੋਸ਼ਿਤ ਕੀਤਾ ਸੀ। ਉਪਰੋਕਤ ਸਤਰਾਂ ਮੁਤਾਬਿਕ ਇੰਨੀ ਕਾਮਯਾਬੀ ਹਾਸਿਲ ਕਰਨ ਤੋਂ ਬਾਅਦ ਵੀ ਤ੍ਰਿਸ਼ਨੀਤ ਚਰਚਾ ਤੇ ਵਿਵਾਦਾਂ ਤੋਂ ਕੋਸੋ ਦੂਰ ਹਨ। ਇਨ੍ਹਾਂ ਦੀ TAC Security ਨਾਲ ਸਿਰਫ ਭਾਰਤ ਹੀ ਨਹੀਂ, ਸਗੋਂ ਅਮਰੀਕਾ ਦੀ ਵੱਡੀ ਕੰਪਨੀ ਤੇ ਅਮਰੀਕੀ ਸਰਕਾਰ ਵੀ ਜੁੜੀ ਹੋਈ ਹੈ।

ਤ੍ਰਿਸ਼ਨੀਤ ਆਪਣੇ ਨਾਮ ਦੇ ਅਰਥ ਵਾਂਗ ਹੀ ਆਪਣੇ ਪਰਿਵਾਰ ‘ਤੇ ਦੇਸ਼ ਲਈ ਰੱਬ ਦੀ ਦਿੱਤੀ ਉਹ ਸੋਹਣੀ ਸੌਗਾਤ ਹੈ, ਜਿਸਨੇ ਨਾ ਕੇਵਲ ਆਪਣੇ ਮਾਂ-ਪਿਉ ਬਲਕਿ ਦੇਸ਼ ਨੂੰ ਵੀ ਮਾਣ ਦਿਵਾਇਆ ਹੈ। ਤ੍ਰਿਸ਼ਨੀਤ ਬਾਰੇ ਜਾਣਨ ਦੀ ਇੱਛਾ ਲੈ ਕੇ ਅਮਰੀਕਾ ਤੋਂ ਵੀ ਇਨ੍ਹਾਂ ਨੂੰ ਕਈ ਫੋਨ ਕਾਲਾਂ ਆਈਆਂ ਪਰ ਉਨ੍ਹਾਂ ਕੋਈ ਵੀ ਸਪਸ਼ਟੀਕਰਣ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਤੇ ਕਿਹਾ ” ਮੈ ਸਿਰਫ ਕੰਮ ਤੱਕ ਹੀ ਮਤਲਬ ਰੱਖਦਾ, ਬਾਕੀ ਸਾਰੀ ਚੀਜ਼ਾਂ ਦਾ ਕੋਈ ਵਜੂਦ ਨਹੀਂ”. 27 ਸਾਲਾਂ ਦੀ ਘੱਟ ਉਮਰ ‘ਚ 1.05 ਦੇ ਮਾਲਿਕ ਤ੍ਰਿਸ਼ਨੀਤ ਅਰੋੜਾ ਗੱਡੀਆਂ ਚਲਾਉਣ ਤੇ ਰੱਖਣ ਦੇ ਵੀ ਸ਼ੁਕੀਨ ਹਨ, ਜਿਨ੍ਹਾਂ ਵਿੱਚ Super Luxurious ਕਾਰਾਂ BMW, Audi ਸ਼ਾਮਿਲ ਹਨ।
ਪੰਜਾਬ ਤੇ ਦੇਸ਼ ਦਾ ਨਾਮ ਸ਼ਾਮਿਲ ਕਰਨ ਵਾਲੇ ਤ੍ਰਿਸ਼ਨੀਤ ਅਰੋੜਾ ਨੂੰ ਲਿਬਰਲ ਟੀਵੀ ਦਾ ਸਨਮਾਨ…….