ਜਾਣੋ ਅਗਲੀ ਮੀਟਿੰਗ ‘ਚ ਕਿਨ੍ਹਾਂ ਮੁੱਦਿਆਂ ‘ਤੇ ਹੋਵੇਗੀ ਗੱਲ -ਬਾਤ

ਪੰਜਾਬੀ ਡੈਸਕ : ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਹੁਣ ਤੋਂ ਸਰਕਾਰ ਅਤੇ ਕਿਸਾਨਾਂ ਦਰਮਿਆਨ ਵਿਚਾਰ ਵਟਾਂਦਰੇ ਦੀ ਗੱਲ ਕੀਤੀ ਗਈ ਹੈ। ਅੱਠਵੇਂ ਗੇੜ ਦੀ ਇਹ ਵਿਚਾਰ ਚਰਚਾ ਦਿੱਲੀ ਦੇ ਵਿਗਿਆਨ ਭਵਨ ‘ਚ ਹੋਵੇਗੀ। ਦਸ ਦਈਏ ਪਿਛਲੀ ਗੱਲਬਾਤ ਵਿੱਚ, ਸਰਕਾਰ ਬਿਜਲੀ ਬਿੱਲ-ਪ੍ਰਦੂਸ਼ਣ ਦੇ ਮੁੱਦੇ ‘ਤੇ ਕਿਸਾਨਾਂ ਦੀ ਮੰਗ’ ਤੇ ਸਹਿਮਤ ਹੋ ਗਈ ਸੀ, ਪਰ ਹੁਣ ਐਮਐਸਪੀ ਅਤੇ ਖੇਤੀਬਾੜੀ ਕਾਨੂੰਨ ਵਾਪਸ ਲੈਣ ‘ਤੇ ਮੰਥਨ ਕਰਨਾ ਬਾਕੀ ਹੈ।

ਸਰਕਾਰ ਨਾਲ ਵਿਚਾਰ ਵਟਾਂਦਰੇ ਤੋਂ ਪਹਿਲਾਂ ਕਿਸਾਨ ਆਗੂ ਬੂਟਾ ਸਿੰਘ ਨੇ ਕਿਹਾ ਹੈ ਕਿ ਜੇ ਸਰਕਾਰ ਐਮਐਸਪੀ ‘ਤੇ ਕੋਈ ਕਾਨੂੰਨ ਲਾਗੂ ਕਰਦੀ ਹੈ ਤਾਂ ਹੀ ਗੱਲ ਅੱਗੇ ਤੋਰੀ ਜਾ ਸਕਦੀ ਹੈ। ਬਹਿਰਹਾਲ ਦਸ ਦਈਏ ਕਿ ਕੁਝ ਹੀ ਸਮੇ ‘ਚ ਕਿਸਾਨ ਅਤੇ ਕੇਂਦਰ ਵਿਚਾਲੇ ਅਗਲੇ ਗੇੜ ਦੀ ਮੀਟਿੰਗ ਤੋਰੀ ਜਾਵੇਗੀ।

MUST READ