ਚੰਡੀਗੜ੍ਹ ਪ੍ਰਸ਼ਾਸਨ ਵਲੋਂ ਕੋਰੋਨਾ ਨੂੰ ਨੱਥ ਪਾਉਣ ਦੀ ਤਿਆਰੀ
ਪੰਜਾਬੀ ਡੈਸਕ:- ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਵੀਰਵਾਰ ਨੂੰ ਪੰਜਾਬ ਰਾਜ ਭਵਨ, ਚੰਡੀਗੜ੍ਹ ਵਿਖੇ ਹੋਣ ਵਾਲੀ ਕੋਵਿਡ -19 ਵਾਰ ਰੂਮ ਮੀਟਿੰਗ ‘ਚ ਅਧਿਕਾਰੀ ਵੱਡਾ ਫੈਸਲਾ ਲੈ ਸਕਦੇ ਹਨ।ਮਾਹਿਰਾਂ ਦਾ ਮੰਨਣਾ ਹੈ ਕਿ, ਕੋਰੋਨਾ ਦੀ ਲਾਗ ਸਰਦੀਆਂ ਦੇ ਮੌਸਮ ਵਿੱਚ ਆਪਣੀ ਪ੍ਰਭਾਵਸ਼ੀਲਤਾ ਹੋਰ ਵਧਾ ਸਕਦੀ ਹੈ। ਚੰਡੀਗੜ੍ਹ ‘ਚ ਬੀਤੇ 24 ਘੰਟਿਆਂ ਵਿੱਚ ਹੁਣ ਤੱਕ ਕੋਰੋਨਾ ਦੇ 87 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਕੋਰੋਨਾ ਦੇ ਸ਼ਹਿਰ ‘ਚ ਹੁਣ ਤੱਕ ਦੀ ਕੁਲ ਗਿਣਤੀ 16925 ‘ਤੇ ਪਹੁੰਚ ਚੁੱਕੀ ਹੈ। ਇਸ ਦੇ ਨਾਲ ਹੀ ਹੁਣ ਥਾਈਂ ਸ਼ਹਿਰ ‘ਚ ਕੋਰੋਨਾ ਤੋਂ ਮਰਨ ਵਾਲਿਆਂ ਦਾ ਅੰਕੜਾ 266 ‘ਤੇ ਪਹੁੰਚ ਗਿਆ ਹੈ।

ਰਾਤ ਦੇ ਕਰਫਿਊ ਦਾ ਅੰਤਿਮ ਫੈਸਲਾ ਅੱਜ-
ਪ੍ਰਸ਼ਾਸਨ ਵਲੋਂ ਰਾਤ ਦੇ ਕਰਫਿਊ ਬਾਰੇ ਹੁਣ ਤੱਕ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ ਹੈ। ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਦੀ ਅਗਵਾਈ ਹੇਠ ਵੀਰਵਾਰ ਨੂੰ ਚੰਡੀਗੜ੍ਹ ‘ਚ ਇੱਕ ਵਿਸ਼ੇਸ਼ ਮੀਟਿੰਗ ਉਲੀਕੀ ਗਈ ਹੈ। ਇਸ ਬੈਠਕ ‘ਚ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਚੰਡੀਗੜ੍ਹ ‘ਚ ਰਾਤ ਦੇ ਕਰਫਿਊ ਸੰਬੰਧੀ ਵੀ ਅੰਤਿਮ ਫੈਸਲਾ ਲੈ ਸਕਦੇ ਹਨ।

ਫਾਲਤੂ ਬਾਜ਼ਾਰ ‘ਚ ਘੁੰਮਣ ਵਾਲੇ ਸਾਵਧਾਨ
ਚੰਡੀਗੜ੍ਹ ‘ਚ ਹੁਣ ਤੱਕ ਬਾਜ਼ਾਰ ਅਤੇ ਮਾਲ ਪਹਿਲਾ ਵਾੰਗੂ ਹੀ ਖੁੱਲੇ ਹਨ ਪਰ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਆਉਣ ਵਾਲੇ ਕੁਝ ਦਿਨਾਂ ‘ਚ ਹੋ ਸਕਦਾ ਹੈ ਕਿ , ਬਾਜ਼ਾਰਾਂ ਨੂੰ ਓਡ -ਈਵਨ ਤਹਿਤ ਖੋਲ੍ਹਿਆ ਜਾਵੇ। ਸ਼ਹਿਰ ਦੇ ਮੁਖ ਬਾਜ਼ਾਰਾਂ ‘ਚ ਭੀੜ ਰੋਕਣ ਲਈ ਪ੍ਰਸ਼ਾਸਨ ਵਲੋਂ ਸਖਤੀ ਵੀ ਕੀਤੀ ਜਾ ਸਕਦੀ ਹੈ।

ਮਾਸਕ ਨਾ ਪਾਉਣਾ ਪੈ ਸਕਦਾ ਦੁਗਣਾ ਮਹਿੰਗਾ
ਹਲੇ ਵੀ ਕਈ ਅਜਿਹੇ ਵਿਅਕਤੀ ਹਨ, ਜੋ ਬਿਨਾ ਕਿਸੀ ਇਹਤਿਆਤ ਤੋਂ ਘੁੰਮ ਰਹੇ ਹਨ। ਇਸ ਕਾਰਣ ਸਿਹਤ ਵਿਭਾਗ ਅਤੇ ਪੁਲਿਸ ਵਲੋਂ ਜੁਰਮਾਨੇ ਵੀ ਲਾਏ ਜਾ ਰਹੇ ਹਨ।