ਪੰਜਾਬ ‘ਚ ਕਿਸਾਨਾਂ ਨੇ ਪ੍ਰਧਾਨ ਮੰਤਰੀ ਮੋਦੀ ਦੀ “ਮਨ ਕਿ ਬਾਤ” ਦਾ ਕੀਤਾ ਵਿਰੋਧ
ਪੰਜਾਬੀ ਡੈਸਕ :- ਦਿੱਲੀ ‘ਚ ਪ੍ਰਦਰਸ਼ਨਕਾਰੀ ਕਿਸਾਨ ਜੱਥੇਬੰਦੀਆਂ ਦੇ ਕਹੇ ਜਾਣ ‘ਤੇ 27 ਦਸੰਬਰ, ਐਤਵਾਰ ਨੂੰ ਜਲੰਧਰ ਦੇ ਵਸਨੀਕਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਰੇਡੀਓ ਪ੍ਰਸਾਰਣ “ਮਨ ਕੀ ਬਾਤ” ਦਾ ਲੋਕਾਂ ਨੇ ਥਾਲੀਆਂ, ਤਾਲੀਆਂ ਵਜਾ ਕੇ ਵਿਰੋਧ ਕੀਤਾ। ਉਨ੍ਹਾਂ ਅੰਬਾਨੀ -ਅਡਾਨੀ ਦਾ ਵਿਰੋਧ ਕਰਦਿਆਂ ਰੈਲੀ ਵੀ ਕੱਢੀ। ਕਿਸਾਨਾਂ ਨੇ ਜਿੱਥੇ ਥਾਲੀਆਂ ਵਜਾ ਕੇ ਆਪਣਾ ਰੋਸ ਪ੍ਰਗਟਾਇਆ, ਉੱਥੇ ਹੀ ਗੁਰਦਵਾਰਾ ਸਾਹਿਬ ‘ਚ ਵੀ ਜੀਓ ਸਿਮ ਬੰਦ ਕਰਵਾਉਣ ਦੀ ਘੋਸ਼ਣਾ ਕੀਤੀ ਗਈ।

ਵਧੇਰੇ ਜਾਣਕਾਰੀ ਦਿੰਦਿਆਂ ਪ੍ਰਦਾਰਸ਼ਕਾਰੀ ਨੌਜਵਾਨਾ ਨੇ ਦੱਸਿਆ ਕਿ, ਉਹ ਕੇਂਦਰ ਦੀ ਮੋਦੀ ਸਰਕਾਰ ਦੇ ਲਿਆਂਦੇ ਕਾਲੇ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਪਹਿਲਾਂ ਅਸੀਂ ਚੀਨ ਨੂੰ ਤਿਆਗਿਆ ਤੇ ਹੁਣ ਦੇਸ਼ ਦੇ ਅੰਬਾਨੀ -ਅਡਾਨੀ ਦਾ ਵਿਰੋਧ ਕਰ ਰਹੇ ਹਾਂ। ਉੱਥੇ ਹੀ ਪਿੰਡ ਦੀ ਨੌਜਵਾਨ ਸਭਾ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਜੀਓ ਸਿਮ ਪੋਰਟ ਕਰਵਾਉਂਣ ਲਈ ਇੱਕ ਸਟਾਲ ਲਗਾਇਆ, ਜਿਸ ‘ਚ ਉਨ੍ਹਾਂ ਪਿਛਲੇ ਦਿਨੀਂ ਤਕਰੀਬਨ 50 ਸਿਮ ਪੋਰਟ ਕੀਤੇ ਸਨ ਅਤੇ ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਸੌ ਦੇ ਆਸ- ਪਾਸ ਜਿਓ ਦੇ ਸਿਮ ਪੋਰਟ ਕਰਵਾਏ ਹਨ।