ਗੁਆਂਢੀਆਂ ਵਿਚਾਲੇ ਪੁਰਾਣੀ ਰੰਜਿਸ਼ ਨੇ ਲਿਆ ਭਿਆਨਕ ਰੂਪ

Punjabi desk: ਲੁਧਿਆਣਾ ‘ਚ ਰਹਿੰਦੇ ਦੋ ਗੁਆਂਢੀਆਂ ਵਿਚਾਲੇ ਪੁਰਾਣੀ ਰੰਜਿਸ਼ ਚਲਦਿਆਂ ਇੱਕ ਗੁਆਂਢੀ ਨੇ ਆਪਣੇ ਕੁਝ ਸਾਥੀਆਂ ਨੂੰ ਬੁਲਾ ਕੇ ਦੂਜੇ ਗੁਆਂਢੀ ਤੇ ਜਾਨਲੇਵਾ ਹਮਲਾ ਕਰਵਾਇਆ। ਇਹ ਸਾਰੀ ਵਾਰਦਾਤ ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ।

ਜ਼ਖ਼ਮੀ ਵਿਅਕਤੀ ਨੂੰ ਸਮੇਂ ਰਹਿੰਦੇ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਮਿਲੀ ਜਾਣਕਾਰੀ ਮੁਤਾਬਕ ਦੋਵੇਂ ਗੁਆਂਢੀਆਂ ਨੇ ਥਾਣਾ 8 ਦੇ ਅਧੀਨ ਆਉਂਦੀ ਪੁਲਿਸ ਚੌਕੀ ਵਿੱਚ ਲਿਖਤੀ ਤੌਰ ਤੇ ਸ਼ਿਕਾੲਿਤ ਦਰਜ ਕਰਾ ਦਿੱਤੀ ਹੈ। ਬਹਿਰਹਾਲ ਇਸ ਮਾਮਲੇ ਵਿੱਚ ਪੁਲੀਸ ਦੀ ਜਾਂਚ ਜਾਰੀ ਹੈ।

MUST READ