ਖਾਲਿਸਤਾਨੀ ਅਨਸਰਾਂ ਨੇ ਕਿਸਾਨ ਅੰਦੋਲਨ ਨੂੰ ਕੀਤਾ ਅਗਵਾ – ਰਵਨੀਤ ਸਿੰਘ ਬਿੱਟੂ
ਦਿੱਲੀ ‘ਚ ਹੋਣ ਵਾਲੇ ਕਾਲੇ ਖੇਤੀ ਕਾਨੂੰਨਾਂ ਖਿਲਾਫ ਇਕ ਪਾਸੇ ਜਿੱਥੇ ਪੰਜਾਬ ਦੇ ਲਖ਼ਾਂ ਕਿਸਾਨ ਆਪਣੇ ਹੱਕ ਦੀ ਲੜਾਈ ਲੜ ਰਹੇ ਹਨ। ਉੱਥੇ ਹੀ ਦੂਜੇ ਪਾਸੇ ਕਾਂਗਾਰਸੀ ਸੰਸਦ ਮੇਂਬਰ ਰਵਨੀਤ ਸਿੰਘ ਬਿੱਟੂ ਦਾ ਨਵਾਂ ਬਿਆਨ ਸੁਨਣ ਨੂੰ ਮਿਲਿਆ ਹੈ। ਦਸ ਦਈਏ ਬਿੱਟੂ ਨੇ ਅੰਦੋਲਨ ‘ਚ ਸ਼ਾਮਿਲ ਕੁਝ ਵਿਅਕਤੀਆਂ ਤੇ ਇਲਜ਼ਾਮ ਲਾਇਆ ਹੈ ਕਿ,ਕੁਝ ਖਾਲਿਸਤਾਨੀ ਅਨਸਰਾਂ ਵਲੋਂ ਕਿਸਾਨ ਅੰਦੋਲਨ ਨੂੰ ਖ਼ਰਾਬ ਕਰਨ ਦੀ ਸਾਜਿਸ਼ ਕੀਤੀ ਜਾ ਰਹੀ ਹੈ। ਬਿੱਟੂ ਨੇ ਕਿਸਾਨ ਅੰਦੋਲਨ ਨੂੰ ਹਾਈਜੈਕ ਕੀਤੇ ਜਾਣ ਦੀ ਗੱਲ ਵੀ ਆਖੀ ਹੈ।

ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਿਕ ਕਿਸਾਨ ਮੋਰਚੇ ‘ਚ ਗੁੰਡੇ ਸ਼ਾਮਿਲ ਹਨ, ਜੋ ਮਾਸੂਮ ਕਿਸਾਨਾਂ ਨੂੰ ਤਕਲੀਫ ਦੇ ਸਕਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ, ਇਨ੍ਹਾਂ ਸ਼ਰਾਰਤੀ ਅਨਸਰਾਂ ਦੀ ਪਛਾਣ ਕੀਤੀ ਜਾਵੇ ਤੇ ਉਨ੍ਹਾਂ ਨੂੰ ਕਿਸਾਨਾਂ ਦੇ ਜੱਥੇ ਤੋਂ ਕੱਢਿਆ ਜਾਵੇ। ਰਵਨੀਤ ਬਿੱਟੂ ਦਾ ਕਹਿਣਾ ਹੈ ਕਿ, ‘ਅਸੀਂ ਡਰਦੇ ਨਹੀਂ। ਅਸੀਂ ਕਿਤੇ ਵੀ ਨਹੀਂ ਜਾਵਾਂਗੇ ਪਰ ਜਿਹੜੇ ਸ਼ਰਾਰਤੀ ਤੱਤ ਹਨ, ਉਨ੍ਹਾਂ ਦੀ ਪਛਾਣ ਕਰਕੇ ਤੁਰੰਤ ਬਾਹਰ ਕੱਢਣਾ ਚਾਹੀਦਾ ਹੈ।

ਦਸ ਦਈਏ ਰਵਨੀਤ ਬਿੱਟੂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਇਸ ਅੰਦੋਲਨ ਨੂੰ ਛੇਤੀ ਖ਼ਤਮ ਕਰਨ ਦੀ ਗੁਹਾਰ ਲਾਈ ਹੈ। ਤਾਂ ਜੋ ਕਿਸਾਨ ਸ਼ਾਂਤੀ ਅਤੇ ਆਪਣੇ ਹੱਕ ਨਾਲ ਘਰ ਵਾਪਸੀ ਕਰ ਸਕਣ। ਇਕ ਖਾਸ ਜਾਣਕਾਰੀ ਦਿੰਦਿਆਂ ਬਿੱਟੂ ਨੇ ਦੱਸਿਆ ਕਿ, ਕੁਝ ਖਾਲਿਸਾਨੀ ਆਗੂ ਕੇਸਰੀ ਝੰਡਾ ਲੈ ਕੇ ਅੰਦੋਲਨ ‘ਚ ਸ਼ਾਮਿਲ ਹੋਏ ਹਨ ਤੇ ਹੋ ਰਹੇ ਹਨ।