ਕੋਰੋਨਾ ਦੇ ਨਵੇਂ ਸਟ੍ਰੇਨ ਸੰਬੰਧੀ ਦਵਾਈ ਨੂੰ ਲੈ ਕੇ ਬਾਬਾ ਰਾਮਦੇਵ ਦਾ ਵੱਡਾ ਦਾਅਵਾ
ਪੰਜਾਬੀ ਡੈਸਕ :- ਭਾਰਤ ‘ਚ ਹੁਣ ਤੱਕ ਕੋਰੋਨਾ ਦੇ ਨਵੇਂ ਸਟ੍ਰੇਨ ਦੇ 20 ਸਕਰਾਤਮਕ ਮਾਮਲੇ ਸਾਹਮਣੇ ਆ ਚੁੱਕੇ ਹਨ। ਨਵੇਂ ਸਟ੍ਰੇਨ ਦੀ ਗੱਲ ਕਰੀਏ ਤਾਂ ਇਹ ਕੋਰੋਨਾ ਦਾ ਬਦਲਿਆ ਹੋਇਆ ਤੇ ਖਤਰਨਾਕ ਰੂਪ ਹੈ। ਮਿਲੀ ਜਾਣਕਾਰੀ ਮੁਤਾਬਿਕ ਕੋਰੋਨਾ ਦੀ ਇਹ ਸਟੇਜ ਕੋਰੋਨਾ ਦੇ ਸ਼ੁਰੂਆਤੀ ਪੱਧਰ ਤੋਂ 70 ਫੀਸਦੀ ਵਧੇਰੇ ਫੈਲਣ ਦਾ ਖਤਰਾ ਹੈ। ਹੁਣ ਇਸ ਸਟ੍ਰੇਨ ਦੇ ਇਲਾਜ ਨੂੰ ਲੈਕੇ ਯੋਗ ਗੁਰੂ ਬਾਬਾ ਰਾਮਦੇਵ ਨੇ ਵੱਡਾ ਦਾਅਵਾ ਕੀਤਾ ਹੈ।

‘ਆਜ ਤੱਕ’ ਦੇ ਇੱਕ ਪ੍ਰੋਗਰਾਮ ‘ਚ ਬਾਬਾ ਰਾਮਦੇਵ ਨੇ ਕਿਹਾ ਕਿ, ਅਸੀਂ ਕੋਰੋਨਾ ਦੇ ਨਵੇਂ ਸਟ੍ਰੇਨ ਲਈ ਤਿਆਰ ਹਾਂ। “ਅਸੀਂ ਆਪਣੀ ਦਵਾਈ ਦਾ ਨਵਾਂ ਅਵਤਾਰ ਵੀ ਲੌਂਚ ਕਰ ਦਿੱਤਾ ਹੈ। ਹੁਣ ਅਸੀਂ ਕੋਰੋਨਾ ਦੀ ਇਸ ਸਟੇਜ ਤੋਂ ਵੀ ਲੜਾਂਗੇ ‘ਤੇ ਇਸ ਨੂੰ ਹਰਾਵਾਂਗੇ। ਉਨ੍ਹਾਂ ਕਿਹਾ ਕੋਰੋਨਾ ਵਾਇਰਸ ਆਪਣਾ ਰੂਪ ਬਦਲਦਾ ਹੈ ਜਾਂ ਇਹ ਇਕ ਨਵੇਂ ਰੂਪ ਵਿਚ ਕਿਵੇਂ ਆ ਸਕਦਾ ਹੈ, ਤਾਂ ਇਸ ਉੱਤੇ ਵੀ ਆਯੁਰਵੈਦ ਖੋਜ ਕਰ ਰਹੀ ਹੈ। ਸਾਰਾ ਕੰਮ ਸੋਡੋ ਵਾਇਰਸ ‘ਤੇ ਕੀਤਾ ਜਾ ਰਿਹਾ ਹੈ ਜੋ ਸਪਾਈਕ ਪ੍ਰੋਟੀਨ ਦੇ ਅੰਦਰ ਕੰਮ ਕਰਦਾ ਹੈ, ਜਿਨ੍ਹਾਂ ਨੇ ਯੋਗਾ-ਪ੍ਰਾਣਾਯਾਮ ਕੀਤਾ ਉਹ ਅਜੇ ਵੀ ਕੋਰੋਨਾ ਤੋਂ ਬਚੇ ਹੋਏ ਹਨ।

ਹਾਲਾਂਕਿ, ਬਾਬਾ ਰਾਮਦੇਵ ਅਤੇ ਬਾਲਕ੍ਰਿਸ਼ਨ ਦੇ ਇਨ੍ਹਾਂ ਦਾਅਵਿਆਂ ਦਾ ਕੋਈ ਵਿਗਿਆਨਕ ਅਧਾਰ ਨਹੀਂ ਹੈ। ਦੁਨੀਆ ਦੀਆਂ ਬਹੁਤ ਸਾਰੀਆਂ ਕੰਪਨੀਆਂ ਕੋਰੋਨਾ ਵਾਇਰਸ ਟੀਕਾ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਕੁਝ ਦੇਸ਼ਾਂ ਵਿੱਚ ਐਮਰਜੈਂਸੀ ਪ੍ਰਵਾਨਗੀ ਵਾਲੇ ਲੋਕ ਵੀ ਟੀਕਾ ਲਗਵਾ ਰਹੇ ਹਨ। ਹਾਲਾਂਕਿ, ਦਵਾਈਆਂ ਬਾਰੇ ਅਜੇ ਖੋਜ ਜਾਰੀ ਹੈ। ਦਸ ਦਈਏ ਹੁਣ ਤੱਕ ਕੋਰੋਨਾ ਵਾਇਰਸ ਦੀ ਕੋਈ ਦਵਾਈ ਕਿਸੇ ਵੀ ਦੇਸ਼ ਵਿੱਚ ਨਹੀਂ ਬਣਾਈ ਗਈ ਹੈ। ਮਰੀਜ਼ਾਂ ਦਾ ਇਲਾਜ ਸਧਾਰਣ ਅਧਾਰ ਤੇ ਕੀਤਾ ਜਾ ਰਿਹਾ ਹੈ। ਮੰਨ ਲਓ ਕਿ ਜੇ ਕਿਸੇ ਨੂੰ ਬੁਖਾਰ ਹੈ, ਤਾਂ ਬੁਖਾਰ ਦੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ।
ਪਹਿਲਾ ਵੀ ਕੋਰੋਨਿਲ ਨਾਲ ਕੋਰੋਨਾ ਨੂੰ ਖਤਮ ਕਰਨ ਦਾ ਦਾਅਵਾ ਕਰ ਚੁੱਕੇ ਹਨ ਬਾਬਾ ਰਾਮਦੇਵ
ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਨੇ ਜੂਨ ਮਹੀਨੇ ‘ਚ ਕੋਰੋਨਾ ਦੇ ਬਚਾਅ ਲਈ ‘ਕੋਰੋਨਿਲ ਟੈਬਲੇਟ’ ਅਤੇ ‘ਸ਼ਵਾਸਿਰ ਵਟੀ’ ਲੌਂਚ ਕੀਤੀ ਸੀ। ਕੰਪਨੀ ਨੇ ਕਿਹਾ ਕਿ, ਇਹ ਕੋਰੋਨਾ ਨੂੰ ਖਤਮ ਕਰਨ ਦਾ ਆਯੁਰਵੈਦਿਕ ਇਲਾਜ ਹੈ ਅਤੇ ਦਾਅਵਾ ਕੀਤਾ ਕਿ, ਕੋਰੋਨਿਲ ਤੋਂ ਕੋਰੋਨਾ ਨੂੰ ਖਤਮ ਕੀਤਾ ਜਾ ਸਕਦਾ ਹੈ। ਪਰ ਕਈ ਕੰਪਨੀਆਂ ਨੇ ਇਸ ਤੇ ਟਿੱਪਣੀ ਕੀਤੀ ਤੇ ਕਈ ਡਾਕਟਰਾਂ ਤੇ ਵਿਗਿਆਨਕਾਂ ਨੇ ਇਸ ‘ਤੇ ਸਵਾਲ ਚੁੱਕੇ।

ਆਯੂਸ਼ ਮੰਤਰਾਲੇ ਨੇ ਪਤੰਜਲੀ ਦੀ ਤਰਫੋਂ ਕੋਰੋਨਿਲ ਨੂੰ ਲੈ ਕੇ ਕੀਤੇ ਜਾ ਰਹੇ ਦਾਅਵਿਆਂ ਅਤੇ ਇਸ਼ਤਿਹਾਰਾਂ ਦਾ ਨੋਟਿਸ ਲਿਆ। ਆਯੂਸ਼ ਮੰਤਰਾਲੇ ਨੇ ਕਿਹਾ ਕਿ, ਪਤੰਜਲੀ ਦੁਆਰਾ ਦਾਅਵਾ ਕੀਤੇ ਗਏ ਕਥਿਤ ਵਿਗਿਆਨਕ ਅਧਿਐਨ ਦੀ ਸੱਚਾਈ ਅਤੇ ਵੇਰਵੇ ਮੰਤਰਾਲੇ ਕੋਲ ਨਹੀਂ ਹਨ। ਮੰਤਰਾਲੇ ਨੇ ਕੋਰੋਨਿਲ ਦੀ ਵਿਕਰੀ ਅਤੇ ਇਸ਼ਤਿਹਾਰਬਾਜ਼ੀ ‘ਤੇ ਪਾਬੰਦੀ ਲਗਾਈ ਹੈ। ਬਾਅਦ ‘ਚ ਇਸ ਨੂੰ ਇਮਿਯੂਨਿਟੀ ਬੂਸਟਰ ਦੇ ਤੌਰ ਤੇ ਕੋਰੋਨਿਲ ਵੇਚਣ ਦੀ ਆਗਿਆ ਦਿੱਤੀ ਗਈ ਸੀ।