ਕੋਰੋਨਾ ਦੀ ਵੈਕਸੀਨ ਤੋਂ ਬਾਅਦ ਵੱਡੇ ਪੱਧਰ ‘ਤੇ ਆ ਸਕਦੀ ਹੈ ਖੂਨ ਦੀ ਘਾਟ, ਜਾਣੋ ਕਿਵੇਂ?
ਪੰਜਾਬੀ ਡੈਸਕ:– ਪੰਜਾਬ ‘ਚ ਇੱਕ ਪਾਸੇ ਕੋਰੋਨਾ ਸੰਕਟ ਨੇ ਹਾਹਾਕਾਰ ਮਚਾਇਆ ਹੋਇਆ ਹੈ, ਉੱਥੇ ਹੀ ਦੂਜੇ ਪਾਸੇ ਸੰਕ੍ਰਮਿਤ ਮਾਮਲੇ ਵੱਧਣ ਨਾਲ ਆਕਸੀਜਨ ‘ਚ ਘਾਟ ਵੇਖਣ ਨੂੰ ਮਿਲ ਰਹੀ ਹੈ ਅਜਿਹੇ ‘ਚ ਸਰਕਾਰ ਵਲੋਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਟੀਕਾਕਰਣ ਦੀ ਮੁਹਿੰਮ ਦਾ ਤੇਜੀ ਤੋਂ ਪ੍ਰਚਾਰ ਕੀਤਾ ਜਾ ਰਿਹਾ ਹੈ। ਤੁਹਾਨੂੰ ਦਸ ਦਈਏ ਕਿ, ਪੰਜਾਬ ਸਰਕਾਰ ਨੇ ਵੀ ਸੂਬੇ ‘ਚ 18 ਸਾਲ ਤੋਂ ਉਪਰ ਦੇ ਲੋਕਾਂ ਲਈ ਟੀਕਾਕਰਨ ਪਪ੍ਰੋਗਰਾਮ ਨੂੰ 1 ਮਈ ਤੋਂ ਖੋਲਣ ਦਾ ਐਲਾਨ ਕੀਤਾ ਹੈ। ਹੁਣ ਕੋਰੋਨਾ ਦਾ ਅਸਰ ਹਸਪਤਾਲਾਂ ਦੇ ਬਲੱਡ ਬੈਂਕ ‘ਤੇ ਵੀ ਪੈ ਰਿਹਾ ਹੈ। ਹੁਣ ਤੁਹਾਨੂੰ ਸੁਣਕੇ ਹੈਰਾਨੀ ਹੋਵੇਗੀ ਕਿ, ਆਕਸੀਜਨ ਤੋਂ ਬਾਅਦ ਹੁਣ ਮਰੀਜਾਂ ਦੀ ਜਾਨ ਖੂਨ ਦੀ ਕਮੀ ਹੋਣ ਨਾਲ ਜਾ ਰਹੀ ਹੈ।
ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦਈਏ ਕਿ, ਕੋਰੋਨਾ ਵੈਕਸੀਨ ਲਗਾਉਣ ਵਾਲਾ ਕੋਈ ਵੀ ਵਿਅਕਤੀ 56 ਦਿਨਾਂ ਤੱਕ ਕਿਸੇ ਨੂੰ ਵੀ ਖੂਨਦਾਨ ਨਹੀਂ ਕਰ ਸਕਦਾ। ਅਜਿਹੇ ‘ਚ ਵੈਕਸੀਨ ਲਗਵਾਉਣ ਤੋਂ ਬਾਅਦ ਹੁਣ ਖੂਨ ਦੀ ਘਾਟ ਹੋਣੀ ਸ਼ੁਰੂ ਹੋ ਗਈ ਹੈ। ਜੇਕਰ ਇਸ ਗੱਲ ਤੇ ਗੌਰ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇ ‘ਚ ਇਹ ਸਥਿਤੀ ਹੋਰ ਖਤਰਨਾਕ ਬਣ ਸਕਦੀ ਹੈ। ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ‘ਚ ਥੈਲੇਸੇਮੀਆ ਦੇ ਹਜਾਰਾਂ ਮੈਰਿਜ ਹਨ, ਜਿਨ੍ਹਾਂ ਨੂੰ ਹਰ ਹਫਤੇ 15 ਦਿਨੀ ਬਾਅਦ ਖੂਨ ਚੜ੍ਹਾਉਣਾ ਪੈਂਦਾ ਹੈ।
ਹੁਣ ਆਉਣ ਵਾਲੇ ਸਮੇ ‘ਚ 18 ਸਾਲਾਂ ਨੌਜਵਾਨ ਕੋਰੋਨਾ ਵੈਕਸੀਨ ਲਗਾ ਲਈਏ ਤਾਂ ਖੂਨ ਦੀ ਕਮੀ ਹੋਣਾ ਲਾਜਮੀ ਹੈ। ਬਹਿਰਹਾਲ ਗੱਲ ਕਰੀਏ ਤਾਂ ਜਲੰਧਰ ‘ਚ ਇਸ ਦੀ ਕਮੀ ਆਉਣੀ ਸ਼ੁਰੂ ਹੋ ਗਈ ਹੈ। ਜਲੰਧਰ ‘ਚ ਥਲੇਸੇਮੀਆ ਮਰੀਜਾਂ ਲਈ ਕੰਮ ਕਰ ਰਹੀ ਤ੍ਰਿਸ਼ਲਾ ਸ਼ਰਮਾ ਦਾ ਕਹਿਣਾ ਹੈ ਕਿ, ਪਿਛਲੇ ਕੁਝ ਦਿਨਾਂ ‘ਚ ਉਨ੍ਹਾਂ ਨੂੰ ਖੂਨਦਾਨ ਕਰਨ ਵਾਲੇ ਘੱਟ ਮਿਲ ਰਹੇ ਹਨ।