ਕੋਰੋਨਾ ਕਾਰਨ ਕਾਂਗਰਸੀ ਆਗੂ ਅਹਿਮਦ ਪਟੇਲ ਦਾ ਦਿਹਾਂਤ

ਸੀਨੀਅਰ ਕਾਂਗਰਸੀ ਆਗੂ  ਅਹਿਮਦ ਪਟੇਲ ਦੇ ਦਿਹਾਂਤ ਤੋਂ ਸਮੁੱਚੀ ਕਾਂਗਰਸ ਪਾਰਟੀ ‘ਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ।  ਦਸ  ਦਈਏ ਅਹਿਮਦ ਪਟੇਲ ਕੋਰੋਨਾ ਪੋਜੀਟੀਵ ਸਨ ਅਤੇ ਗੁਰੁਗਰਾਮ ਦੇ ਮੇਂਦਾਤਾ ਹਸਪਤਾਲ ‘ਚ ਜੇਰੇ ਇਲਾਜ ਸਨ।  ਜਾਣਕਾਰੀ   ਮੁਤਾਬਿਕ , ਇਲਾਜ ਦੌਰਾਨ ਉਨ੍ਹਾਂ ਦੇ ਸਰੀਰ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਉਹ ਮਲਟੀ ਆਰਗਨ ਫੈਲਯੂਰ ਦੇ ਸ਼ਿਕਾਰ ਹੋ ਚੁਕੇ ਸਨ, ਜਿੱਥੇ ਇਲਾਜ  ਦੌਰਾਨ  25 ਨਵੰਬਰ ਬੁਧਵਾਰ ਸੇਵਰ 3:30 ਮਿੰਟ ‘ਤੇ  ਉਨ੍ਹਾਂ ਨੇ ਅੰਤਿਮ ਸਾਂਹ ਲਿਆ।

Ahmed Patel

ਪੀ.ਐਮ. ਮੋਦੀ ਨੇ ਪ੍ਰਗਟਾਇਆ ਦੁੱਖ

ਇਸ ਦੁੱਖ ਭਰੇ ਸਮਾਚਾਰ ਤੋਂ ਬਾਅਦ ਵੱਖ -ਵੱਖ ਪਾਰਟੀ ਦੇ ਨੇਤਾਵਾਂ ਵਲੋਂ ਅਹਿਮਦ ਪਟੇਲ ਨੂੰ ਸ਼ਾਧਨਜਾਲੀ ਭੇਂਟ ਕੀਤੀ ਜਾ ਰਹੀ ਹੈ।  ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅਹਿਮਦ ਪਟੇਲ ਦੇ ਦਿਹਾਂਤ ‘ਤੇ ਦੁੱਖ ਪ੍ਰਗਟਾਉਂਦਿਆਂ ਟਵੀਟ ਕੀਤਾ ਹੈ।  ਉਨ੍ਹਾਂ ਲਿਖਿਆ ਕਿ, ਅਹਿਮਦ ਪਟੇਲ ਨੇ ਲੰਬੇ ਸਮੇ ਤੋਂ ਜਨਤਾ ਦੀ ਸੇਵਾ ਕੀਤੀ।  ਕਾਂਗਰਸ ਪਾਰਟੀ ਨੂੰ ਮਜਬੂਤ ਬਣਾਉਣ ‘ਚ ਉਨ੍ਹਾਂ ਦੇ ਯੋਗਦਾਨ, ਸਾਥ ਨੂੰ ਹਮੇਸ਼ਾ ਚੇਤੇ ਰੱਖਿਆ ਜਾਵੇਗਾ।  ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਦੇ ਬੇਟੇ ਫੈਜ਼ਲ ਨਾਲ ਵੀ ਮੁਲਾਕਾਤ ਕੀਤੀ।  

ਪ੍ਰਿਯੰਕਾ ਗਾਂਧੀ ਦਾ ਟਵੀਟ ਪੋਸਟ

ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ  ਗਾਂਧੀ ਵਾਡਰਾ ਨੇ ਵੀ ਅਹਿਮਦ ਪਟੇਲ ਦੇ ਦਿਹਾਂਤ ‘ਤੇ ਦੁੱਖ ਜਾਹਿਰ ਕਰਦਿਆਂ ਟਵੀਟ ਕੀਤਾ ਕਿ, ਅਹਿਮਦ ਜੀ ਇਕ ਬੁੱਧੀਮਾਨ ਅਤੇ ਤਜਰਬੇਕਾਰ ਸਹਿਯੋਗੀ ਹੀ ਨਹੀਂ ਬਲਕਿ ਇਕ ਵਧੀਆ ਸਲਾਹਕਾਰ ਵੀ  ਸਨ, ਜਿਨ੍ਹਾਂ ਤੋਂ  ਮੈਂ ਲਗਾਤਾਰ ਸਲਾਹ ਲੈਂਦੀ ਰਹਿੰਦੀ ਸੀ।  ਉਹ ਇਕ ਅਜਿਹੇ ਦੋਸਤ ਸੀ ਜੋ ਸਾਰੀਆਂ ਨਾਲ , ਦ੍ਰਿੜ ਅਤੇ ਵਫ਼ਾਦਾਰੀ ਨਾਲ ਖੜੇ ਰਹਿੰਦੇ ਸਨ।  ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ। ਕਾਂਗਰਸ ਪਾਰਟੀ ਨੂੰ ਅਹਿਮਦ ਪਟੇਲ ਦੀ ਮੌਤ ਦਾ ਵੱਡਾ ਝੱਟਕਾ ਲੱਗਿਆ  ਹੈ। 

ਜੱਦੀ ਪਿੰਡ ਸਸਕਾਰ

ਅਹਿਮਦ ਪਟੇਲ ਦੇ ਮ੍ਰਿਤਕ ਸਰੀਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਪੀਰਮਾਨ (ਗੁਜਰਾਤ) ਲੈ ਜਾਇਆ ਗਿਆ  ਹੈ , ਜਿਥੇ ਵੀਰਵਾਰ ਨੂੰ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਬੇਟੇ ਫੈਜ਼ਲ ਨੇ ਪਿਤਾ ਦੇ ਦੇਹਾਂਤ ਦੀ ਜਾਣਕਾਰੀ ਟਵਿੱਟਰ ਰਾਹੀਂ ਦਿੱਤੀ। ਬੇਟੇ ਨੇ ਦੱਸਿਆ ਪਿਤਾ ਦੀ ਚਾਹਤ ਸੀ ਕਿ, ਉਨ੍ਹਾਂ ਨੂੰ ਉਨ੍ਹਾਂ ਦੇ ਮਾਤਾ -ਪਿਤਾ ਦੀ ਕਬਰ ਕੋਲ ਹੀ ਦਫ਼ਨਾਇਆ ਜਾਵੇ, ਜਿਸ ਕਾਰਨ ਉਨ੍ਹਾਂ ਨੂੰ ਉਨ੍ਹਾਂ ਦੇ ਜੱਦੀ ਪਿੰਡ ਲਿਜਾਇਆ ਗਿਆ।   

MUST READ