ਕੁੰਡਲੀ ਬਾਰਡਰ ‘ਤੇ ਕਿਸਾਨਾਂ ਦੇ ਹੱਕ ‘ਚ ਗਰਜੇ ਬੱਬੂ ਮਾਨ !

ਦਸ ਦਈਏ ਜਿਥੇ ਪੰਜਾਬ ਤੇ ਹਰਿਆਣਾ ਦਾ ਕਿਸਾਨ ਕੇਂਦਰ ਦੇ ਕਾਲੇ ਖੇਤੀ ਕਾਨੂੰਨਾਂ ਖਿਲਾਫ ਇਸ ਕੜਾਕੇ ਦੀ ਠੰਡ ‘ਚ ਵੀ ਲਗਾਤਾਰ ਦਿੱਲੀ ਬਾਰਡਰ ‘ਤੇ ਡੱਟ ਕੇ ਖੜਿਆ ਹੈ। ਉਨ੍ਹਾਂ ਦੇ ਹੱਕ ‘ਚ ਆਵਾਜ਼ ਬੁਲੰਦ ਕੀਤੀ ਹੈ ਜਾਣੇ-ਮਾਣੇ ਗਾਇਕ, ਅਦਾਕਾਰ ਬੱਬੂ ਮਾਨ ਨੇ। ਦਸ ਦਈਏ ਬੱਬੂ ਮਾਨ ਨੇ ਕੁੰਡਲੀ ਬਾਰਡਰ ਤੋਂ ਲਾਈਵ ਹੁੰਦੀਆਂ ਕੇਂਦਰ ਦੀ ਮੋਦੀ ਸਰਕਾਰ ‘ਤੇ ਸਿੱਧਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ, “ਅਸੀਂ ਸੁਣ ਲਈ ਤੇਰੇ ਮਨ ਦੀ ਬਾਤ, ਤੂੰ ਵੀ ਸੁਣ ਲੈ ਮੇਰੇ ਤਨ ਦੀ ਬਾਤ, ਰੇਡੀਓ ‘ਤੇ ਬੋਲੀ ਜਾਂਦੇ ਓ, ਕਦੇ ਕੁੰਡਲੀ ਬਾਰਡਰ ‘ਤੇ ਵੀ ਕੱਟੋ ਰਾਤ”|

Book singer, rapper, musician, DJ for Live Events | Book Singer Babbu Maan

ਗਿਨੇਜ਼ ਵਰਲਡ ਰਿਕਾਰਡ ‘ਚ ਕਿਸਾਨ ਅੰਦੋਲਨ ਹੋਜੇਗਾ ਸ਼ਾਮਿਲ
ਕਿਸਾਨਾਂ ਦੀ ਹਮਾਇਤ ਕਰਦਿਆਂ ਬੱਬੂ ਮਾਨ ਨੇ ਕਿਹਾ ਕਿ, ਇਸ ਅੰਦੋਲਨ ਨੂੰ ਕਿਸੇ ਮਸ਼ਹੂਰ ਬੰਦੇ ਦੀ ਲੋੜ ਨਹੀਂ। ਇਹ ਅੰਦੋਲਨ ਬਹੁਤ ਅੱਗੇ ਲੱਗ ਗਿਆ ਹੈ, ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾ ‘ਚ ਹੋ ਸਕਦਾ ਇਹ ਅੰਦੋਲਨ ਗਿਨੇਜ਼ ਵਰਲਡ ਰਿਕਾਰਡ ‘ਚ ਵੀ ਸ਼ਾਮਿਲ ਕੀਤਾ ਜਾਵੇ। ਉਨ੍ਹਾਂ ਕਿਸਾਨ ਅਗੁਆਈ ‘ਚ ਚੱਲਣ ਦੀ ਗੱਲ ਆਖੀ।

ਦੱਸੀ ਪਤੇ ਦੀ ਗੱਲ
ਕਿਸਾਨ ਅੰਦੋਲਨ ਨੂੰ ਸੰਬੋਧਨ ਕਰਦਿਆਂ ਬੱਬੂ ਮਾਨ ਨੇ ਕਿਹਾ ਕਿ, ਜੇ ਇਸ ਅੰਦੋਲਨ ਨੂੰ ਅੱਗੇ ਲਿਜਾਣਾ ਹੈ ਤਾਂ ਆਪਸੀ ਸ਼ਿਕਵੇ-ਸ਼ਿਕਾਇਤਾਂ ਨੂੰ ਪਰੇ ਕਰ, ਨੌਜਵਾਨਾ ਤੋਂ ਸਬਕ ਲੈਣ ਦੀ ਲੋੜ ਹੈ। ਸਰਪੰਬਚ ਸਰਬਸੰਮਤੀ ਨਾਲ ਚੁਨਣ ਦੀ ਗੱਲ ਅਤੇ ਸਿਆਸੀ ਲੋਕਾਂ ਪਿੱਛੇ ਚੱਕਰਬਾਜ਼ੀ ਛੱਡਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ, ਮੇਰਾ ਮੰਤਵ ਕਿਸਾਨੀ ਲਹਿਰ ‘ਚ ਸ਼ਕਲ ਦਿਖਾਉਣਾ ਨਹੀਂ , ਲਿਖਣਾ ਤੇ ਗਾਉਣਾ ਜੋ ਕਿ ਮੈਂ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਇਸ ਅੰਦੋਲਨ ਨੇ ਸਰਕਾਰ ਤਾਂ ਛੱਡੋ ਪੂਰੀ ਦੁਨੀਆ ਦੀ ਚੀਕਾਂ ਨਿਕਲੀਆਂ ਪਈਆਂ ਨੇ।

https://fb.watch/2tnIva5IVZ/

ਕਿਸਾਨ ਮਜ਼ਦੂਰ ਦੀ ਇੱਕੋ ਆਵਾਜ਼, ਸਾਨੂੰ ਚਾਹੀਦਾ ਲੋਕ ਰਾਜ
ਗਾਇਕ ਬੱਬੂ ਮਾਨ ਨੇ ਕਿਸਾਨ ਹੱਕ ਦੀ ਗੱਲ ਕਰਦਿਆਂ ਸਰਕਾਰੀ ਮੀਡਿਆ ਨੂੰ ਵੀ ਲਤਾੜਿਆ ਹੈ। ਉਨ੍ਹਾਂ ਕਿਹਾ ਕਿ, ਸਰਕਾਰੀ ਮੀਡਿਆ ਦੇ ਜੰਮਣ ‘ਤੇ ਲਾਹਨਤ ਹੈ। ਉਨ੍ਹਾਂ ਕਿਸਾਨਾਂ ਦੀ ਹਮਾਇਤ ਕਰਦਿਆਂ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ, “ਕਿਸਾਨ ਮਜ਼ਦੂਰ ਦੀ ਇੱਕੋ ਆਵਾਜ਼, ਸਾਨੂੰ ਚਾਹੀਦਾ ਲੋਕ ਰਾਜ”. ਉਨ੍ਹਾਂ ਕਿਹਾ ਕਿ, ਸਾਨੂੰ ਲੋਕ ਰਾਜ ਚਾਹੀਦਾ ਹੈ, ਜਿੱਥੇ ਲੋਕ ਪਹਿਲਾਂ ਤੇ ਸਰਕਾਰ ਬਾਅਦ ‘ਚ ਹੋਵੇ ਪਰ ਇੱਥੇ ਤਾਂ ਨੇਤਾ ਦੀ ਗੱਡੀ ਵੇਖਦੇ ਹੀ ਪੁਲਿਸ ਲੋਕਾਂ ਨੂੰ ਡੰਡੇ ਮਾਰ ਪਾਸੇ ਕਰਦੀ ਹੈ।

ਅੰਦੋਲਨ ਨੇ ਬਦਲੀ ਪੰਜਾਬ-ਹਰਿਆਣਾ ਦੀ ਸਿਆਸੀ ਫਿਜ਼ਾ
ਉਨ੍ਹਾਂ ਕਿਹਾ ਕਿ ਇਸ ਅੰਦੋਲਨ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀ ਸਿਆਸੀ ਫਿਜ਼ਾ ਬਦਲਣ ਦੀ ਵੀ ਗੱਲ ਆਖੀ। ਉਨ੍ਹਾਂ ਕਿਹਾ ਕਿ, ਸਾਨੂ ਇਕਜੁੱਟ ਹੋ ਕੇ ਅੱਗੇ ਵਧਣ ਦੀ ਲੋੜ ਹੈ, ਸਵੈ ਚਿੰਤਨ ਕਰਨ ਦੀ ਲੋੜ ਹੈ, ਆਖ ਮਿੰਝ ਕੇ ਗਾਲ਼ ਕਢਣ ਵਾਲੀ ਆਦਤ ਨੂੰ ਛੱਡਣ ਦੀ ਵੀ ਗੱਲ ਕੀਤੀ। ਨਾਲ ਹੀ ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕੀਤੀ ਕਿ, ਆਪਣੇ ਘਰਾਂ ਦੀ ਛੱਤ ਤੋਂ ਸਿਆਸੀ ਝੰਡੇ ਲਾਹ ਕੇ ਕਿਸਾਨੀ ਅਤੇ ਮਜ਼ਦੂਰੀ ਦਾ ਝੰਡਾ ਲਾਉਣ ਦੀ ਗੱਲ ਕੀਤੀ।

ਲੋਕਾਂ ਨੂੰ ਅਗਾਹ ਵਧੂ ਸੋਚ ਲਈ ਪ੍ਰੇਰਿਆ
9 ਮਿੰਟ ਦੇ ਵੀਡੀਓ ‘ਚ ਬੱਬੂ ਮਾਨ ਨੇ ਕਈ ਸਮਝਦਾਰੀ ਭਰੀ ਗੱਲ ਕੀਤੀ, ਕਿਸਾਨਾਂ ਦੇ ਹੱਕ ਦੀ ਗੱਲ ਕੀਤੀ ਅਤੇ ਅਗਾਹ ਵਧੂ ਸੋਚ ਦੀ ਗੱਲ ਕੀਤੀ। ਆਪਣੀ ਸੋਚ ਨੂੰ ਬਿਹਤਰ ਬਣਾਉਣ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ, ਸਾਨੂ ਸੰਝਮ ਅਤੇ ਬਜ਼ੁਰਗਾਂ ਦੀ ਅਗੁਆਈ ਹੇਠ ਰਹਿਣ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ, ਕਿਸਾਨ ਅੰਦੋਲਨ ਹੁਣ ਕਿਸੇ ਇਕ ਰਾਜ ਜਾਨ ਇਕ ਬੰਦੇ ਦੀ ਗੱਲ ਨਹੀਂ ਸਗੋਂ ਇਸ ਅੰਦੋਲਨ ਨੇ ਬਹੁਤ ਵੱਡੇ ਕਾਫਲੇ ਦਾ ਰੂਪ ਧਾਰਨ ਕਰ ਲਿਆ ਹੈ।

ਕੁਝ ਪੱਤਰਕਾਰਾਂ ਦੀ ਵੀ ਕੀਤੀ ਤਾਰੀਫ
ਬੱਬੂ ਮਾਨ ਨੇ ਆਪਣੇ 9 ਮਿੰਟ ਦੇ ਵੀਡੀਓ ‘ਚ ਜਿਥੇ ਸਰਕਾਰੀ ਮੀਡਿਆ ਨੂੰ ਲਤਾੜਿਆਂ ਹੈ। ਉੱਥੇ ਹੀ ਦੂਜੇ ਪਾਸੇ ਉਨ੍ਹਾਂ ਰਵੀਸ਼ ਕੁਮਾਰ, ਪ੍ਰਸੂਨ ਬਾਜਪਾਈ, ਵਿਸ਼ਾਲ ਸ਼ਰਮਾ ਦੀ ਤਾਰੀਫ ਵੀ ਕੀਤੀ। ਉਨ੍ਹਾਂ ਕਿਹਾ ਕਿ, ਆਪਣੇ ਸ਼ਹਿਰ ‘ਚ ਰਹਿੰਦੇ ਹੋਏ ਸਿਸਟਮ ਨਾਲ ਲੜਨਾ ਬਹੁਤ ਵੱਡੀ ਕੁਰਬਾਨੀ ਹੈ। ਉਨ੍ਹਾਂ ਕਿਹਾ ਕਿ, ਜੇ ਭਵਿੱਖ ‘ਚ ਉਨ੍ਹਾਂ ਨੂੰ ਲੋੜ ਹੋਵੇਗੀ ਸਾਡੀ ਤਾਂ ਅਸੀਂ ਉਨ੍ਹਾਂ ਲਈ ਹਾਜ਼ਿਰ ਹਾਂ।

MUST READ