ਕਿਸਾਨ ਸੰਘਰਸ਼ ਦੇ 26ਵੇਂ ਰੋਜ਼ ਕਿਸਾਨ ਜੱਥੇਬੰਦੀਆਂ ਨੂੰ ਸਰਕਾਰ ਦਾ ਪ੍ਰਸਤਾਵ !
ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ, ਕੇਂਦਰ ਸਰਕਾਰ ਦੇ ਪਾਸ ਕੀਤੇ ਤਿੰਨ ਕਾਲੇ ਖੇਤੀ ਕਾਨੂੰਨਾਂ ਖਿਲਾਫ ਅੱਜ ਕਿਸਾਨਾਂ ਦਾ ਸੰਘਰਸ਼ 26 ਵੇਂ ਰੋਜ਼ ‘ਚ ਪ੍ਰਵੇਸ਼ ਕਰ ਚੁੱਕਿਆ ਹੈ। ਇਸ ਦਰਮਿਆਨ ਕਿਸਾਨ ਜੱਥੇਬੰਦੀਆਂ ਨੂੰ ਸਰਕਾਰ ਨੇ ਗੱਲ -ਬਾਤ ਕਰਨ ਦਾ ਪ੍ਰਸਤਾਵ ਭੇਜਿਆ ਹੈ, ਜਿਸ ਤੋਂ ਬਾਅਦ 10 ਵਜੇ ਤੋਂ ਬਾਅਦ ਕਿਸਾਨ ਜੱਥੇਬੰਦੀਆਂ ਆਪਸੀ ਗੱਲਬਾਤ ਰਾਹੀਂ ਇਹ ਨਿਰਧਾਰਿਤ ਕਰਨਗੇ ਕਿ, ਕਦੋ ਇਹ ਮੀਟਿੰਗ ਕੀਤੀ ਜਾਵੇਗੀ। ਦਸ ਦਈਏ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਸਰਕਾਰ ਨੇ ਕਿਸਾਨਾਂ ਨੂੰ ਨਿਰਧਾਰਿਤ ਕਰਨ ਲਈ ਕਿਹਾ ਹੈ ਕਿ, ਮੀਟਿੰਗ ਕਦੋਂ ਅਤੇ ਕਿਥੇ ਕੀਤੀ ਜਾਣੀ ਹੈ।
ਦਸ ਦਈਏ ਇਸ ਤੋਂ ਪਹਿਲਾਂ 8 ਦਸੰਬਰ ਨੂੰ ਅਮਿਤ ਸ਼ਾਹ ਨਾਲ ਕਿਸਾਨਾਂ ਜਥੇਬੰਦੀਆਂ ਦੀ ਅੰਤਿਮ ਮੀਟਿੰਗ ਹੋਈ ਸੀ। ਇਸ ਤੋਂ ਬਾਅਦ 9 ਦਸੰਬਰ ਨੂੰ ਸਰਕਾਰ ਵਲੋਂ ਕਿਸਾਨ ਜੱਥੇਬੰਦੀਆਂ ਨੂੰ ਸੋਢਾਂ ਵਾਲਾ ਪ੍ਰਸਤਾਵ ਭੇਜਿਆ ਗਿਆ ਸੀ, ਜਿਸਨੂੰ ਕਿਸਾਨ ਜੱਥੇਬੰਦੀਆਂ ਨੇ 16 ਦਸੰਬਰ ਨੂੰ ਲਿਖਤੀ ਰੂਪ ‘ਚ ਰੱਦ ਕਰ ਕਰ ਦਿੱਤਾ ਹੈ। ਇਸ ਪ੍ਰਸਤਾਵ ‘ਚ ਕਾਨੂੰਨ ਦੇ ਨਾਲ ਜੁੜੇ ਹੋਰ ਖਰਚਿਆਂ ਬਾਰੇ ਵੀ ਜਾਣਕਾਰੀ ਮੰਗੀ ਗਈ ਹੈ ਅਤੇ ਸਰਕਾਰ ਵਲੋਂ ਭੇਜੇ ਪ੍ਰਸਤਾਵ ਨੂੰ ਰੱਦ ਕਰਨ ਦਾ ਵਿਸਥਰਿਤ ਕਾਰਣ ਵੀ ਪੁੱਛਿਆ ਗਿਆ ਹੈ।
ਜਾਣੂ ਕਰਵਾ ਦਈਏ ਕਿ, ਕੇਂਦਰ ਸਰਕਾਰ ਨੇ ਇਸ ਕਾਨੂੰਨ ਨੂੰ ਰੱਦ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਪਰ ਸਰਕਾਰ ਇਸ ਪ੍ਰਸਤਾਵ ਨੂੰ ਭੇਜ ਕੇ ਕੋਈ ਤੀਜਾ ਰਾਹ ਲੱਭਣ ਦੀ ਤਲਾਸ਼ ‘ਚ ਹੈ। ਉੱਥੇ ਹੀ ਸਰਕਾਰ ਦੀ ਮਾਰੂ ਨੀਤੀ ਖਿਲਾਫ ਕਿਸਾਨ ਅੱਜ ਤੋਂ ਭੁੱਖ ਹੜਤਾਲ ਤੇ ਬੈਠਣਗੇ। ਉੱਥੇ ਹੀ ਬੀਕੇਯੂ ਪੰਜਾਬ ਦੇ ਸਕੱਤਰ ਬਲਵੰਤ ਸਿੰਘ ਦਾ ਕਹਿਣਾ ਹੈ, “ਹਰ ਰੋਜ਼ 11 ਕਿਸਾਨ 24 ਘੰਟੇ ਭੁੱਖ ਹੜਤਾਲ’ ਤੇ ਬੈਠਣਗੇ।