ਕਿਸਾਨ ਅੰਦੋਲਨ ‘ਚ ਸ਼ਾਮਿਲ ਹੋਣ ਜਾ ਰਹੇ ਕਿਸਾਨ ਨਾਲ ਵਾਪਰਿਆ ਹਾਦਸਾ !
ਪੰਜਾਬ ਤੋਂ ਦਿੱਲੀ ਕਿਸਾਨ ਅੰਦੋਲਨ ਵਿੱਚ ਹਿੱਸਾ ਲੈਣ ਜਾ ਰਹੇ ਇਕ ਕਿਸਾਨ ਦੀ ਸੜਕ ਹਾਦਸੇ ‘ਚ ਮੌਤ ਹੋ ਗਈ। ਇਹ ਹਾਦਸਾ ਪੰਜਾਬ ਦੇ ਖੰਨਾ ‘ਚ ਬੁੱਧਵਾਰ ਸਵੇਰੇ ਵਾਪਰਿਆ। ਕਿਸਾਨ ਹੁਸ਼ਿਆਰਪੁਰ ਦਾ ਵਸਨੀਕ ਸੀ। ਇਸ ਦੇ ਨਾਲ ਹੀ ਇਸ ਹਾਦਸੇ ਵਿੱਚ ਪੰਜਾਬ ਪੁਲਿਸ ਦਾ ਇੱਕ ਸਬ ਇੰਸਪੈਕਟਰ ਵੀ ਜ਼ਖਮੀ ਹੋ ਗਿਆ। ਸਬ ਇੰਸਪੈਕਟਰ ਦਿੱਲੀ ਆਪਣੇ ਸਹੁਰੇ ਜਾ ਰਿਹਾ ਸੀ। ਉਸ ਨੂੰ ਸਿਵਲ ਹਸਪਤਾਲ ਮੰਡੀ ਗੋਬਿੰਦਗੜ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਉਹ ਜ਼ੇਰੇ ਇਲਾਜ਼ ਹੈ।

ਮਿਲੀ ਜਾਣਕਾਰੀ ਮੁਤਾਬਿਕ ਹੁਸ਼ਿਆਰਪੁਰ, ਦਿੱਲੀ ਦੇ ਮਹਿਲਪੁਰ ਤੋਂ ਸਬ-ਇੰਸਪੈਕਟਰ ਜਗਜੀਤ ਸਿੰਘ ਬੁੱਧਵਾਰ ਸਵੇਰੇ ਆਪਣੀ ਬੋਲੇਰੋ ਕਾਰ ਵਿੱਚ ਆਪਣੇ ਸਹੁਰੇ ਘਰ ਜਾਣ ਲਈ ਦਿੱਲੀ ਲਈ ਰਵਾਨਾ ਹੋਏ ਸੀ। ਉਸ ਦੇ ਨਾਲ ਹੁਸ਼ਿਆਰਪੁਰ ਦੇ ਪਿੰਡ ਸਤੌਰ ਦਾ ਇੱਕ ਕਿਸਾਨ ਕੁਲਵਿੰਦਰ ਸਿੰਘ (42) ਵੀ ਕਿਸਾਨੀ ਲਹਿਰ ਵਿੱਚ ਸ਼ਾਮਲ ਹੋਣ ਜਾ ਰਿਹਾ ਸੀ। ਖੰਨਾ ਤੋਂ ਦਿੱਲੀ ਆਉਂਦੇ ਹੋਏ ਪਿੰਡ ਬੁਲੇਪੁਰ ਨੇੜੇ ਇਹ ਭਿਆਨਕ ਹਾਦਸਾ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ, ਤਕਨੀਕੀ ਨੁਕਸ ਕਾਰਨ ਜੀਟੀ ਰੋਡ ਦੇ ਪੁਲ ‘ਤੇ ਇਕ ਟਰੱਕ ਖੜ੍ਹਾ ਸੀ। ਧੁੰਦ ਕਾਰਨ ਚਾਲਕ ਨੂੰ ਟਰੱਕ ਨਹੀਂ ਦੀਖਿਆ ਅਤੇ ਗੱਡੀ ਟਰੱਕ ‘ਚ ਜਾ ਕੇ ਵੱਜੀ, ਜਿਸ ‘ਚ ਸਬ ਇੰਸਪੈਕਟਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਨਾਲ ਬੈਠੇ ਕਿਸਾਨ ਕੁਲਵਿੰਦਰ ਸਿੰਘ ਦੀ ਮੌਕੇ’ ਤੇ ਹੀ ਮੌਤ ਹੋ ਗਈ। ਐਸਐਚਓ ਸਦਰ ਹੇਮੰਤ ਕੁਮਾਰ ਨੇ ਦੱਸਿਆ ਕਿ, ਟਰੱਕ ਚਾਲਕ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ।