ਕਿਸਾਨਾਂ ਨੂੰ ਨਿਰੰਕਾਰੀ ਮੈਦਾਨ ‘ਚ ਪ੍ਰਵੇਸ਼ ਦੀ ਮਿਲੀ ਮੰਜੂਰੀ
ਪੰਜਾਬੀ ਡੈਸਕ:- ਕਿਸਾਨ ਵਿਰੋਧੀ ਕਾਨੂੰਨਾ ਖਿਲਾਫ ਪੰਜਾਬ ‘ਚ ਰੋਡ ਮਾਰਚ ਕੱਢ ਰਹੇ ਕਿਸਾਨਾਂ ਨੂੰ ਹੁਣ ਦਿੱਲੀ ਵਿੱਚ ਪ੍ਰਵੇਸ਼ ਦੀ ਮੰਜੂਰੀ ਦੇ ਦਿੱਤੀ ਗਈ ਹੈ। ਸ਼ੁਕਰਵਾਰ ਨੂੰ ਬੇਹੱਦ ਜਦੋ -ਜਹਿਦ ਤੋਂ ਬਾਅਦ ਪੁਲਿਸ ਨੇ ਕਿਸਾਨਾਂ ਨੂੰ ਦਿੱਲੀ ਦੇ ਬੁਰਾੜੀ ‘ਚ ਸਥਿਤ ਨਿਰੰਕਾਰੀ ਮੈਦਾਨ ‘ਚ ਪ੍ਰਦਰਸ਼ਨ ਕਰਨ ਦੀ ਮੰਜੂਰੀ ਦੇ ਦਿੱਤੀ ਗਈ ਹੈ। ਦਸ ਦਈਏ ਕਿ, ਇਸ ਦੌਰਾਨ ਇਸਾਂ ਦਿੱਲੀ ਦੇ ਕਿਸੇ ਹੋਰ ਖੇਤਰ ‘ਚ ਪ੍ਰਵੇਸ਼ ਨਹੀਂ ਕਰ ਸਕਣਗੇ। ਇਸ ਦੌਰਾਨ ਪੁਲਿਸ ਵੀ ਨਿਰੰਕਾਰੀ ਮੈਦਾਨ ‘ਚ ਹੀ ਤਾਇਨਾਤ ਰਹੇਗੀ।

ਸ਼ੁੱਕਰਵਾਰ ਨੂੰ ਸਿੰਧ ਸਰਹੱਦ ‘ਤੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਕਾਫੀ ਹੰਗਾਮਾ ਹੋਇਆ। ਕਿਸਾਨਾਂ ਨੇ ਪੁਲਿਸ ‘ਤੇ ਪਥਰਾਅ ਕੀਤਾ, ਜਿਸ ਤੋਂ ਬਾਅਦ ਪੁਲਿਸ ਨੇ ਪਾਣੀ ਦੀਆਂ ਬੌਛਾਰਾਂ ਤੇ ਅੱਥਰੂ ਗੈਸ ਦੇ ਗੋਲੇ ਵੀ ਵਰਤੇ। ਬਹਿਰਹਾਲ ਪੁਲਿਸ ਦੇ ਨੁਮਾਇੰਦਿਆਂ ਨਾਲ ਗੱਲ ਕੀਤੀ ਜਾ ਰਹੀ ਹੈ ਅਤੇ ਸਾਰਿਆਂ ਨੂੰ ਮੈਦਾਨ ‘ਚ ਲਿਜਾਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਕਿਸਾਨ ਲੀਡਰਾਂ ਦੇ ਨਾਲ ਪੁਲਿਸ ਦੀ ਇੱਕ ਟੀਮ ਨੇ ਮੈਦਾਨ ਤੱਕ ਪਹੁੰਚਣ ਵਾਲੇ ਰਸਤੇ ਨੂੰ ਕਵਰ ਕਰ ਲਿਆ ਹੈ।
ਹਾਲਾਂਕਿ ਕਿਸਾਨ ਲਗਾਤਾਰ ਦਿੱਲੀ ‘ਚ ਪ੍ਰਵੇਸ਼ ਦੀ ਮੰਗ ਕਰ ਰਹੇ ਸੀ ਅਤੇ ਜੰਤਰ-ਮੰਤਰ ਜਾਂ ਰਾਮਲੀਲਾ ਮੈਦਾਨ ਜਾਉਣੂ ਦੀ ਅਪੀਲ ਕਰ ਰਹੇ ਸੀ। ਕਿਸਾਨਾਂ ਦਾ ਕਹਿਣਾ ਸੀ ਕਿ, ਉਨ੍ਹਾਂ ਦੇ ਜੱਥੇ ‘ਚ 5 ਲੱਖ ਤੋਂ ਵੱਧ ਲੋਕ ਹਨ। ਅਜਿਹੇ ‘ਚ ਉਹ ਦਿੱਲੀ ਤੋਂ ਵਾਪਸ ਨਹੀਂ ਪਰਤਣਗੇ। ਇਸ ਲਈ ਕਿਸਾਨ ਹਰੇਕ ਉਹ ਨਿਯਮਾਂ ਦੀ ਪਾਲਣਾ ਕਰਨ ਲਈ ਤਿਆਰ ਹਨ। ਇਸ ਗੱਲ ਤੋਂ ਪੁਸ਼ਟੀ ਕੀਤੀ ਜਾ ਸਕਦੀ ਹੈ ਕਿ, ਹੁਣ ਕਿਸਾਨ ਨਿਰੰਕਾਰੀ ਗਰਾਉਂਡ ‘ਚ ਮਾਸਕ ਤੇ ਤੇ ਸਮਾਜਕ ਦੂਰੀ ਦੀ ਪਾਲਣਾ ਕਰਦੇ ਹੋਏ ਪ੍ਰਦਰਸ਼ਨ ਕਰਦੇ ਦਿਖਾਈ ਦੇਣਗੇ।