ਕਿਸਾਨਾਂ ਦੇ ਸੰਘਰਸ਼ ‘ਤੇ ਬਾਬਾ ਰਾਮ ਦੇਵ ਦਾ ਹੈਰਾਨੀਜਨਕ ਬਿਆਨ !
ਪੰਜਾਬੀ ਡੈਸਕ :- ਯੋਗ ਗੁਰੂ ਬਾਬਾ ਰਾਮਦੇਵ ਨੇ ਬੀਤੇ ਦਿਨੀ ਸਹਾਰਨਪੁਰ ਦੇ ਇੱਕ ਪਤੰਜਲੀ ਦਵਾਖਾਨੇ ਦਾ ਉਦਘਾਟਨ ਕਰਨ ਪਹੁੰਚੇ। ਇਸ ਦੌਰਾਨ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਅਤੇ ਕਿਸਾਨਾਂ ਵਿਚਾਲੇ ਇਸ ਤਣਾਅ ਕਾਰਨ ਦੇਸ਼ ਨੂੰ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਭਲੇ ਦੀ ਗੱਲ ਕਰ ਰਹੀ ਹੈ। ਆਲ ਹੀ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਚਿੰਤਾ ਦੀ ਲੋੜ ਨਹੀਂ ਹੈ ਸਰਕਾਰ ਨੇ ਕਦੇ ਵੀ ਐਮਐਸਪੀ ਨੂੰ ਖਤਮ ਕਰਨ ਦੀ ਗੱਲ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਉਮੀਦ ਹੈ ਕਿ ਇਹ ਸੰਘਰਸ਼ ਛੇਤੀ ਖਤਮ ਹੋਵੇਗਾ ਤੇ ਇਸ ਦਾ ਹੱਲ ਕੱਢਿਆ ਜਾਵੇਗਾ।

ਬਾਬਾ ਰਾਮਦੇਵ ਨੇ ਮੀਡਿਆ ਤੋਂ ਮੁਖ਼ਾਤਿਬ ਹੁੰਦੀਆਂ ਕਿਹਾ ਕਿ, ਮੈ ਇਹ ਨਹੀਂ ਕਹਿ ਰਿਹਾ ਕਿ ਕੋਈ ਕਿਸੇ ਦੀ ਗੱਲ ਨਾ ਮੰਨੇ ਪਰ ਸਰਕਾਰ ਤੇ ਕਿਸਾਨਾਂ ਨੂੰ ਆਪਸ ‘ਚ ਬੈਠ ਕੇ ਸਹੀ ਗੱਲ ਨੂੰ ਪ੍ਰਵਾਨਗੀ ਦੇਣੀ ਚਾਹੀਦੀ ਹੈ ਅਤੇ ਇਸ ਅੰਦੋਲਨ ਨੂੰ ਖਤਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਨਾ ਅੰਨਦਾਤਾ ਨੂੰ ਨੁਕਸਾਨ ਪਹੁੰਚਾਇਆ ਜਾਵੇ ਅਤੇ ਨਾ ਹੀ ਸਰਕਾਰ ਕੋਈ ਗਲਤ ਫੈਸਲਾ ਲਵੇ। ਆਪਸੀ ਗੱਲ -ਬਾਤ ਰਾਹੀਂ ਵਿਚਲਾ ਰਾਹ ਕੱਢਣਾ ਚਾਹੀਦਾ ਹੈ।

ਕਿਸਾਨਾਂ ਤੇ ਸਰਕਾਰ ਦੇ ਹਿੱਤ ਦੀ ਗੱਲ ਕਰਦਿਆਂ ਬਾਬਾ ਰਾਮਦੇਵ ਨੇ ਕਿਹਾ ਕਿ, ਕਿਸਾਨਾਂ ਦੇ ਇਸ ਸੰਘਰਸ਼ ਤੋਂ ਕਿਸਾਨਾਂ ਨੂੰ ਆਉਣ ਵਾਲੇ ਸਮੇਂ ‘ਚ ਮੁਸ਼ਕਿਲ ਪੇਸ਼ ਆਵੇਗੀ ਅਗਲੀ ਫ਼ਸਲ ਦੀ ਬਿਜਾਈ ਲਈ ਅਤੇ ਸਰਕਾਰ ਕਿਸਾਨਾਂ ਦੇ ਫਾਇਦੇ ਦੀ ਗੱਲ ਕਹਿ ਰਹੀ ਹੈ, ਜਿਸਨੂੰ ਇੱਕ ਵਾਰ ਕਿਸਾਨਾਂ ਨੂੰ ਸੁਣਨਾ ਚਾਹੀਦਾ ਹੈ।