ਕਿਸਾਨਾਂ ਦੇ ਸਮਰਥਨ ‘ਚ ਸਿੰਘੁ ਬਾਰਡਰ ਪਹੁੰਚੀ ਅਦਾਕਾਰਾ ਸਵਰਾ ਭਾਸਕਰ

ਬਾਲੀਵੁੱਡ ਦੇ ਕਈ ਮਸ਼ਹੂਰ ਲੋਕ ਵੀ ਕਿਸਾਨ ਅੰਦੋਲਨ ‘ਚ ਹਿੱਸਾ ਲੈ ਰਹੇ ਹਨ। ਕੋਈ ਜ਼ਮੀਨੀ ਪੱਧਰ ‘ਤੇ ਕਿਸਾਨਾਂ ਨਾਲ ਬੈਠ ਕੇ ਉਨ੍ਹਾਂ ਨਾਲ ਧਰਨਾ ਦੇ ਰਿਹਾ ਹੈ ਤਾਂ ਕੋਈ ਆਰਥਿਕ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਹੁਣ ਇਸ ਸੂਚੀ ਵਿੱਚ ਅਦਾਕਾਰਾ ਸਵਰਾ ਭਾਸਕਰ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ। ਹਾਲ ਹੀ ਵਿੱਚ, ਸਵਰਾ ਭਾਸਕਰ ਸਿੰਘੂ ਬਾਰਡਰ ‘ਤੇ ਹੋ ਰਹੇ ਕਿਸਾਨ ਅੰਦੋਲਨ ‘ਚ ਪਹੁੰਚੀ। ਸਵਰਾ ਨੇ ਸਿੰਘੁ ਬਾਰਡਰ ‘ਤੇ ਲੰਬਾ ਸਮਾਂ ਬਿਤਾਇਆ, ਜੋ ਕਿ ਕਿਸਾਨ ਅੰਨਦੋਨਲ ਦਾ ਇਕ ਵੱਡਾ ਕੇਂਦਰ ਬਣ ਗਿਆ ਹੈ ਅਤੇ ਉਥੇ ਬੈਠੇ ਕੇ ਕਿਸਾਨਾਂ ਦੀ ਹੌਂਸਲਾ ਅਫ਼ਜ਼ਾਹੀ ਵੀ ਕੀਤੀ।

स्वरा भास्कर

ਸੋਸ਼ਲ ਮੀਡੀਆ ‘ਤੇ ਸਵਰਾ ਭਾਸਕਰ ਦੀਆਂ ਕੁਝ ਤਸਵੀਰਾਂ ਵੀ ਵਾਇਰਲ ਹੋਈਆਂ ਹਨ। ਸਵਰਾ ਨੇ ਖ਼ੁਦ ਉਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਕੇ ਕਿਸਾਨਾਂ ਦੀ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਸਾਨਾਂ ਦੇ ਬੁਲੰਦ ਹੌਂਸਲੀਆਂ ਦਾ ਪੱਖ ਪੂਰਿਆ ਹੈ। ਸਵਰਾ ਨੇ ਟਵੀਟ ਵਿੱਚ ਲਿਖਿਆ ਹੈ ਕਿ – ਕਿਸਾਨਾਂ ਦੀ ਹਿੰਮਤ, ਉਨ੍ਹਾਂ ਦੇ ਦ੍ਰਿੜ ਇਰਾਦੇ ਨੂੰ ਵੇਖਕੇ ਚੰਗਾ ਲੱਗਿਆ। ਇਹ ਬਹੁਤ ਵਧੀਆ ਦਿਨ ਸੀ। ਤਸਵੀਰਾਂ ਵਿੱਚ, ਸਵਰਾ ਕਿਸਾਨਾਂ ਨਾਲ ਬੈਠੀ ਅਤੇ ਉਨ੍ਹਾਂ ਨਾਲ ਗੱਲ ਕਰਦੀ ਦਿਖਾਈ ਦੇ ਰਹੀ ਹਨ।

ਉਂਝ ਤਾਂ, ਸਵਰਾ ਦਾ ਇਸ ਪ੍ਰਦਰਸ਼ਨ ‘ਚ ਸ਼ਾਮਲ ਹੋਣਾ ਕੋਈ ਹੈਰਾਨ ਕਰਨ ਵਾਲਾ ਨਹੀਂ ਹੈ। ਸਿੰਘੁ ਬਾਰਡਰ ‘ਤੇ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਸੋਸ਼ਲ ਮੀਡੀਆ ਰਾਹੀਂ ਆਪਣਾ ਸਮਰਥਨ ਜ਼ਾਹਰ ਕੀਤਾ ਸੀ। ਸਵਰਾ ਨੇ ਹਰ ਉਸ ਵਿਅਕਤੀ ਦੇ ਵਿਰੁੱਧ ਆਵਾਜ਼ ਚੁੱਕੀ ਜੋ ਕਿਸਾਨਾਂ ਨਾਲ ਬਦਸਲੂਕੀ ਕਰ ਰਹੇ ਸੀ। ਇਸ ਮੁੱਦੇ ‘ਤੇ ਸਵਰਾ ਭਾਸਕਰ ਦੀ ਕੰਗਨਾ ਰਣੌਤ ਨਾਲ ਵੀ ਖੱੜਕੀ। ਦਸ ਦਈਏ ਕਿਸਾਨੀ ਅੰਦੋਲਨ ਦੌਰਾਨ ਕੰਗਨਾ ਦੇ ਬਿਆਨ ਕਾਫ਼ੀ ਸ਼ਰਮਨਾਕ ਪਾਏ ਗਏ। ਉਸਨੇ ਇਥੋਂ ਤੱਕ ਕਿਹਾ ਕਿ ਇੱਕ ਚੰਗਾ ਕਲਾਕਾਰ ਇੱਕ ਚੰਗਾ ਵਿਅਕਤੀ ਨਹੀਂ ਹੋ ਸਕਦਾ।

Diljit Dosanjh, Gurdas Maan, Jasbir Jassi throw weight amid row over farm  bills

ਜਾਣੂ ਕਰਵਾ ਦਈਏ ਕਿ, ਸਵਰਾ ਭਾਸਕਰ ਤੋਂ ਪਹਿਲਾਂ ਦਿਲਜੀਤ ਦੁਸਾਂਝ ਅਤੇ ਗੁਰਦਾਸ ਮਾਨ ਵਰਗੇ ਵੱਡੇ ਮਸ਼ਹੂਰ ਗਾਇਕ ਵੀ ਕਿਸਾਨਾਂ ਨਾਲ ਧਰਨੇ ‘ਤੇ ਬੈਠੇ ਹਨ। ਉਨ੍ਹਾਂ ਜ਼ਮੀਨੀ ਪੱਧਰ ‘ਤੇ ਵੀ ਕਿਸਾਨਾਂ ਦੇ ਵਿਰੋਧ ਦਾ ਸਮਰਥਨ ਕੀਤਾ ਹੈ।

MUST READ