ਕਿਸਾਨਾਂ ਦੇ ਸਮਰਥਨ ‘ਚ ਨਿਤਰੇ 7 ਮੁੱਖ ਮੰਤਰੀ ! PM ਅਤੇ CM ਸਭਨਾ ਨੂੰ ਕੁਰਸੀ ਨਾਲ ਪਿਆਰ – ਪੁਨਯ ਪ੍ਰਸੂਨ ਬਾਜਪਾਈ

ਕਿਸਾਨ ਅੰਦੋਲਨ ਨੂੰ ਲੈਕੇ ਪੱਤਰਕਾਰ ਪੁਨਯ ਪ੍ਰਸੂਨ ਬਾਜਪਾਈ ਨੂੰ ਸੋਸ਼ਲ ਮੀਡਿਆ ‘ਤੇ ਬਥੇਰੇ ਟ੍ਰੋਲ ਕੀਤਾ ਜਾ ਰਿਹਾ ਹੈ। ਦਸ ਦਈਏ ਪੱਤਰਕਾਰ ਪ੍ਰਸੂਨ ਬਾਜਪਾਈ ਨੇ ਪੰਜਾਬ, ਪੱਛਮੀ ਬੰਗਾਲ , ਰਾਜਸਥਾਨ ਅਤੇ ਦਿੱਲੀ ਸਰਕਾਰ ਤੇ ਨਿਸ਼ਾਨ ਸਾਧਿਆ ਸੀ , ਜਿਸ ਤੋਂ ਬਾਅਦ ਲੋਕ ਉਨ੍ਹਾਂ ਨੂੰ ਸੋਸ਼ਲ ਮੀਡਿਆ ‘ਤੇ ਟ੍ਰੋਲ ਕਰਨ ਲੱਗ ਪਏ ਹਨ। ਪ੍ਰਸੂਨ ਬਾਜਪਾਈ ਨੇ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਪੋਸਟ ਕੀਤਾ ਹੈ ਅਤੇ PM ਤੇ CM ‘ਤੇ ਨਿਸ਼ਾਨ ਸਾਧਿਆ ਹੈ।

ਉਨ੍ਹਾਂ ਦੇ ਇਸ ਟਵੀਟ ਤੋਂ ਬਾਅਦ ਆਪ ਵਿਧਾਇਕ ਨਰੇਸ਼ ਬਾਲਆਨ ਨੇ ਆਪਣੇ ਜੁਆਬ ‘ਚ ਕਿਹਾ ਕਿ, ਦਿੱਲੀ ਦੇ ਮੁੱਖ ਮੰਤਰੀ ਆਪਣੀ ਡਿਉਟੀ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ, ਪ੍ਰਸੂਨ ਬਾਜਪਾਈ ਆਪਣੇ ਆਪ ਨੂੰ ਨਿਰਪੱਖ ਦਿਖਾਉਣ ਲਈ ਅਰਵਿੰਦ ਕੇਜਰੀਵਾਲ ਦਾ ਨਾਮ ਲੈਂਦੇ ਹਨ। ਉਨ੍ਹਾਂ ਪੁਨਯ ਪ੍ਰਸੂਨ ਦੇ ਟਵੀਟ ਦਾ ਜੁਆਬ ਵੀ ਦਿੱਤਾ ਹੈ।

ਪੱਤਰਕਾਰ ਪ੍ਰਸੂਨ ਬਾਜਪਾਈ ਨੇ ਇਸ ਟਵੀਟ ਦਾ ਜੁਆਬ ਦਿੰਦਿਆਂ ਕਿਹਾ ਕਿ, ਮੁਆਫ ਕਰਨਾ ਭਾਵੇਂ PM ਹੋਵੇ ਜਾਂ CM ਸਭਨਾ ਨੂੰ ਆਪਣੀ ਕੁਰਸੀ ਨਾਲ ਪਿਆਰ ਹੈ। ਇਸ ਤੋਂ ਬਾਅਦ ਸੋਸ਼ਲ ਮੀਡੀਆਂ ‘ਤੇ ਕਈ ਲੋਕ ਉਨ੍ਹਾਂ ਦੇ ਪੱਖ ‘ਚ ਅਤੇ ਕਈ ਉਨ੍ਹਾਂ ਨੂੰ ਟ੍ਰੋਲ ਕਰਨ ਲੱਗ ਪਏ।

ਪ੍ਰਭਾਤ ਝਾ ਨੇ ਵੀ ਪ੍ਰਸੂਨ ਬਾਜਪਾਈ ਦੇ ਇਸ ਟਵੀਟ ਦਾ ਜੁਆਬ ਦਿੱਤਾ।

MUST READ