ਕਾਂਗਰਸ ਦੇ ਸਥਾਪਨਾ ਦਿਵਸ ਤੋਂ ਇੱਕ ਦਿਨ ਪਹਿਲਾਂ ਰਾਹੁਲ ਗਾਂਧੀ ਵਿਦੇਸ਼ ਹੋਏ ਰਵਾਨਾ !
ਪੰਜਾਬੀ ਡੈਸਕ :- ਸੋਮਵਾਰ ਨੂੰ ਜਿੱਥੇ ਕਾਂਗਰਸ ਪਾਰਟੀ ਦਾ 136 ਵਾਂ ਸਥਾਪਨਾ ਦਿਵਸ ਹੈ। ਉੱਥੇ ਹੀ ਸਾਬਕਾ ਕਾਂਗਰਸ ਮੁਖੀ ਰਾਹੁਲ ਗਾਂਧੀ ਇੱਕ ਦਿਨ ਪਹਿਲਾਂ ਹੀ ਇਟਲੀ ਰਵਾਨਾ ਹੋ ਗਏ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ, ਰਾਹੁਲ ਗਾਂਧੀ ਦੇਸ਼ ਤੋਂ ਬਾਹਰ ਗਏ ਹਨ ਪਰ ਜਗ੍ਹਾ ਦਾ ਖੁਲਾਸਾ ਨਹੀਂ ਕੀਤਾ। ਸੁਰਜੇਵਾਲਾ ਨੇ ਦੱਸਿਆ, “ਕਾਂਗਰਸ ਨੇਤਾ ਰਾਹੁਲ ਗਾਂਧੀ ਨਿੱਜੀ ਦੌਰੇ ਲਈ ਵਿਦੇਸ਼ ਲਈ ਰਵਾਨਾ ਹੋਏ ਹਨ ਅਤੇ ਕੁਝ ਦਿਨਾਂ ਤੱਕ ਵਾਪਸ ਪਰਤ ਆਉਣਗੇ। ”ਪਾਰਟੀ ਦੇ ਕਾਰਕੁਨਾਂ ਨੇ ਹਾਲਾਂਕਿ, ਹਿੰਦੁਸਤਾਨ ਟਾਈਮਜ਼ ਨੂੰ ਦੱਸਿਆ ਕਿ ਗਾਂਧੀ ਮਿਲਾਨ ਲਈ ਰਵਾਨਾ ਹੋਏ ਹਨ।

ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਕਾਂਗਰਸ ਨੇਤਾ ਦੇਸ਼ ਤੋਂ ਬਾਹਰ ਬਿਨਾ ਕਿਸੇ ਜਾਣਕਾਰੀ ਚਲੇ ਗਏ ਹੋਣ। ਰਾਹੁਲ ਗਾਂਧੀ ਦਾ ਦੌਰਾ ਉਨ੍ਹਾਂ ਦੀ ਆਪਣੀ ਪਾਰਟੀ ਸਮੇਤ ਹਰ ਕੋਨੇ ਦੀ ਅਲੋਚਨਾ ਦੇ ਵਿਚਕਾਰ ਆਇਆ ਹੈ, ਜੋ ਕਿ ਰਾਜਨੀਤਿਕ ਸੰਕਟ ਦਾ ਗੰਭੀਰਤਾ ਨਾਲ ਜਵਾਬ ਨਹੀਂ ਦਿੰਦਾ ਹੈ। ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੇ ਗਾਂਧੀ ਦੇ ਦੌਰੇ ਦੇ ਸਮੇਂ ‘ਤੇ ਸਵਾਲ ਚੁੱਕੇ ਸਨ। ਬੀਜੇਪੀ ਨੇਤਾ ਖੁਸ਼ਬੂ ਸੁੰਦਰ ਨੇ ਟਵੀਟ ਕੀਤਾ। ਦੂੱਜੇ ਪਾਸੇ ਰਾਹੁਲ ਗਾਂਧੀ ਦੇ ਇਸ ਤਰ੍ਹਾਂ ਦੇਸ਼ ਤੋਂ ਬਾਹਰ ਜਾਣਾ ਟਵਿੱਟਰ ‘ਤੇ ਬਹੁਤ ਟਰੈਂਡ ਕਰ ਰਿਹਾ ਹੈ।