ਐਸਜੀਪੀਸੀ ਦੀ ਅੰਤਰਿਮ ਕਮੇਟੀ ਦੀ ਮੀਟਿੰਗ ‘ਚ ਲਏ ਗਏ ਅਹਿਮ ਫੈਸਲੇ

ਅੱਜ ਐਸਜੀਪੀਸੀ ਪ੍ਰਧਾਨ ਬੀਬੀ ਜਾਗੀਰ ਕੌਰ ਵਲੋਂ ਅਹਿਮ ਗੱਲਬਾਤ ਕਰਨ ਲਈ ਵਿਸ਼ੇਸ਼ ਬੈਠਕ ਉਲੀਕੀ ਗਈ, ਜਿਸ ਦੀ ਅਗੁਆਈ ਬੀਬੀ ਜਾਗੀਰ ਕੌਰ ਨੇ ਕੀਤੀ। ਇਸ ਬੈਠਕ ‘ਚ ਵਰਤਮਾਨ ਸਮੇਂ ‘ਚ ਹੋ ਰਹੀ ਗਤੀਵਿਧੀਆਂ ‘ਤੇ ਵਿਸ਼ੇਸ਼ ਚਰਚਾ ਕੀਤੀ ਗਈ ਅਤੇ ਕਈ ਅਹਿਮ ਫੈਸਲੇ ਲਏ ਗਏ।

ਆਰੰਭੀ ਬੈਠਕ ਬਾਰੇ ਮੀਡਿਆ ਤੋਂ ਮੁਖਾਤਿਬ ਹੁੰਦਿਆਂ ਐਸਜੀਪੀਸੀ ਪ੍ਰਧਾਨ ਬੀਬੀ ਜਾਗੀਰ ਕੌਰ ਨੇ ਦੱਸਿਆ ਕਿ, ਕਿਸਾਨ ਮੋਰਚੇ ‘ਚ ਫੌਤ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਆਰਥਿਕ ਮਦਦ ਵਜੋਂ 1 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ। ਨਾਲ ਹੀ ਉਨ੍ਹਾਂ ਕਿਹਾ ਕਿ, ਐਸਜੀਪੀਸੀ ਕਿਸਾਨਾਂ ਦਾ ਸਮਰਥਨ ਕਰਦੀ ਹੈ ਅਤੇ ਉਨ੍ਹਾਂ ਔਰਤਾਂ ਦਾ ਦਿਲੋਂ ਸਨਮਾਨ ਕਰਦੀ ਹੈ, ਜੋ ਇਸ ਅੰਦੋਲਨ ਦਾ ਹਿੱਸਾ ਬਣਿਆ ਹਨ। ਉਨ੍ਹਾਂ ਕਿਹਾ ਕਿ, ਸਰਕਾਰ ਵਲੋਂ ਕਿਸਾਨਾਂ ਨੂੰ ਤੋੜਾਂ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਵੀ ਕਿਸਾਨਾਂ ਦੇ ਹੌਂਸਲੇ ਬੁਲੰਦ ਹੈ ਅਤੇ ਸਾਨੂ ਦੁਨੀਆ ‘ਚ ਵਸਦੇ ਆਪਣੇ ਪੰਜਾਬੀ ਭਰਾਵਾਂ ‘ਤੇ ਮਾਣ ਹੈ। ਕਿਸਾਨਾਂ ਦੀ ਜਿੱਤ ਲਈ 7 ਦਸੰਬਰ ਨੂੰ 8 ਤੋਂ 9 ਵਜੇ ਤੱਕ ਰੱਬ ਅੱਗੇ ਅਰਦਾਸ ਕੀਤੀ ਜਾਵੇਗੀ।

ਹੋਰ ਵਧੇਰੇ ਜਾਣਕਾਰੀ ਦਿੰਦਿਆਂ ਬੀਬੀ ਜਾਗੀਰ ਕੌਰ ਨੇ ਕਿਹਾ ਕਿ, ਪ੍ਰਕਾਸ਼ ਸਿੰਘ ਬਾਦਲ ਦੇ ਪਦਮ ਵਿਭੂਸ਼ਣ ਵਾਪਿਸ ਕਰਨ ਦੇ ਫੈਸਲੇ ਨੇ ਪੰਜਾਬੀਆਂ ਦਾ ਮਾਣ ਵਧਾਇਆ ਹੈ। ਨਾਲ ਹੀ ਉਨ੍ਹਾਂ ਖਿਡਾਰੀਆਂ ਵਲੋਂ ਕੇਂਦਰ ਸਰਕਾਰ ਦੇ ਮਿਲੇ ਸਨਮਾਨ ਵਾਪਸ ਕਰਨ ਨੂੰ ਧਾਰਮਿਕ ਸ਼ਖਸੀਅਤ ਵਲੋਂ ਸਹੀ ਫੈਸਲਾ ਦੱਸਿਆ ਹੈ। ਉਨ੍ਹਾਂ ਕਿਹਾ ਕਿ, ਕੇਂਦਰ ਸਰਕਾਰ ਨੂੰ ਕਾਲੇ ਖੇਤੀ ਕਾਨੂੰਨ ਬਿਲਾਂ ਨੂੰ ਛੇਤੀ ਵਾਪਸ ਲਿਆ ਜਾਣਾ ਚਾਹੀਦਾ ਹੈ। ਨਾਲ ਹੀ ਉਨ੍ਹਾਂ ਛੇਤੀ ਹੀ ਬੁੱਧੀਜੀਵੀ ਮਹਾਂਪੁਰਸ਼ ਸਿੰਘ ਜੱਟਬੰਦੀ ਨਾਲ ਇੱਕ ਮੀਟਿੰਗ ਕੀਤੇ ਜਾਣ ਦੀ ਵੀ ਗੱਲ ਆਖੀ।

MUST READ