ਆਰਜੇਡੀ ਨੇਤਾ ਨੇ ਭਤੀਜੇ ਨੂੰ ਮੁੱਖ ਮੰਤਰੀ ਬਨਾਉਂਣ ਲਈ ਚਾਚਾ ਨੂੰ ਦਿੱਤੀ ਚੁਣੌਤੀ
ਪੰਜਾਬੀ ਡੈਸਕ :- ਆਰਜੇਡੀ ਦਾ ਇੱਕ ਹੋਰ ਵੱਡਾ ਬਿਆਨ ਸਾਹਮਣੇ ਆਇਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ, ਜਨਤਾ ਦਲ ਯੂਨਾਈਟਿਡ ਟੁੱਟਣ ਜਾ ਰਿਹਾ ਹੈ ਅਤੇ ਪਾਰਟੀ ਦੇ ਵਿਧਾਇਕ ਛੇਤੀ ਹੀ ਪਾਰਟੀ ਛੱਡ ਕੇ ਆਰਜੇਡੀ ਵਿੱਚ ਸ਼ਮੂਲੀਅਤ ਕਰਨਗੇ। ਇਸ ਵਾਰ ਆਰਜੇਡੀ ਦੇ ਬੁਲਾਰੇ ਮ੍ਰਿਤਯੂਨਜੇ ਤਿਵਾਰੀ ਨੇ ਚੁਣੌਤੀ ਦਿੱਤੀ ਹੈ ਕਿ ਜਨਤਾ ਦਲ ਯੂਨਾਈਟਿਡ ਦਾ ਟੁੱਟਣਾ ਨਿਸ਼ਚਤ ਹੈ, ਜੇ ਜੇਡੀਯੂ ਆਪਣੇ ਵਿਧਾਇਕਾਂ ਨੂੰ ਬਚਾ ਸਕਦੀ ਹੈ ਤਾਂ ਬਚਾ ਲਵੇ।

ਅਸਲ ਵਿੱਚ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਬੁੱਧਵਾਰ ਨੂੰ ਆਰਜੇਡੀ ਨੇਤਾ ਸ਼ਿਆਮ ਰਜ਼ਕ ਦੇ ਉਸ ਬਿਆਨ ਨੂੰ ਬੇਬੁਨਿਆਦ ਕਰਾਰ ਦਿੱਤਾ ਜਿਸ ਵਿੱਚ ਉਨ੍ਹਾਂ ਦਾਅਵਾ ਕੀਤਾ ਕਿ, ਜਨਤਾ ਦਲ ਯੂਨਾਈਟਿਡ ਦੇ 17 ਵਿਧਾਇਕ ਉਨ੍ਹਾਂ ਦੇ ਜ਼ਰੀਏ ਰਾਜਦ ਦੇ ਸੰਪਰਕ ਵਿੱਚ ਹਨ ਅਤੇ ਛੇਤੀ ਹੀ ਪਾਰਟੀ ਵਿੱਚ ਸ਼ਾਮਲ ਹੋ ਜਾਣਗੇ। ਨਿਤੀਸ਼ ਕੁਮਾਰ ਦੇ ਇਸੇ ਦਾਅਵੇ ‘ਤੇ ਮ੍ਰਿਤਯੂਨਜੇ ਤਿਵਾਰੀ ਨੇ ਕਿਹਾ ਹੈ ਕਿ ਜਨਤਾ ਦਲ ਯੂਨਾਈਟਿਡ ਦਾ ਟੁੱਟਣਾ ਤੈਅ ਹੈ। ਉਨ੍ਹਾਂ ਕਿਹਾ, ਮੁੱਖ ਮੰਤਰੀ ਕਹਿ ਰਹੇ ਹਨ ਕਿ, ਜਨਤਾ ਦਲ ਯੂਨਾਈਟਿਡ ‘ਚ ਟੁੱਟ ਨਹੀਂ ਪਏਗੀ ਪਰ ਸਹਿਯੋਗੀ ਨੇ ਅਰੁਣਾਚਲ ਵਿੱਚ ਆਪਣੇ ਵਿਧਾਇਕਾਂ ਨੂੰ ਲੁੱਟ ਲਿਆ। ਹੁਣ ਕਿਸ ਮੂੰਹ ਨਾਲ ਨਿਤੀਸ਼ ਕੁਮਾਰ ਕਹਿ ਰਹੇ ਹਨ ਕਿ ਬਿਹਾਰ ‘ਚ ਉਨ੍ਹਾਂ ਦੀ ਪਾਰਟੀ ਨਹੀਂ ਟੁੱਟੇਗੀ।

ਉਨ੍ਹਾਂ ਕਿਹਾ ਨੀਤੀਸ਼ ਕੁਮਾਰ ਪਹਿਲਾਂ ਹੀ ਲੋਕਾਂ ਦਾ ਸਮਰਥਨ ਛੱਡ ਚੁੱਕੇ ਹਨ। ਹੁਣ ਛੇਤੀ ਹੀ ਉਨ੍ਹਾਂ ਦੀ ਪਾਰਟੀ ਟੁੱਟਣ ਵਾਲੀ ਹੈ। ਨਿਤੀਸ਼ ਕੁਮਾਰ ਨੇ ਬਿਹਾਰ ਵਿੱਚ ਆਰਜੇਡੀ ਦਾ 5 ਐਮਐਲਸੀ ਨੂੰ ਤੋੜਿਆ ਸੀ, ਜਿਸ ਦਾ ਭਾਜਪਾ ਨੇ ਅਰੁਣਾਚਲ ਵਿੱਚ ਬਦਲਾ ਲਿਆ ਸੀ। ਫਿਰ ਹੁਣ ਜੇਡੀਯੂ ਕਿਵੇਂ ਬੱਚ ਸਕਦੀ ਹੈ। ਜਾਣੂ ਕਰਾ ਦਈਏ ਕਿ, ਇਸ ਤੋਂ ਪਹਿਲਾਂ ਆਰਜੇਡੀ ਨੇਤਾ ਉਦੈ ਨਾਰਾਇਣ ਚੌਧਰੀ ਨੇ ਨਿਤੀਸ਼ ਕੁਮਾਰ ਨੂੰ ਇਹ ਪੇਸ਼ਕਸ਼ ਕੀਤੀ ਸੀ ਕਿ, ਜੇ ਉਹ ਤੇਜਸ਼ਵੀ ਯਾਦਵ ਨੂੰ ਬਿਹਾਰ ਵਿੱਚ ਮੁੱਖ ਮੰਤਰੀ ਬਣਾਉਂਦੇ ਹਨ ਤਾਂ 2024 ਵਿੱਚ, ਸਾਰੀਆਂ ਵਿਰੋਧੀ ਪਾਰਟੀਆਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਉਣ ‘ਤੇ ਵਿਚਾਰ ਕਰ ਸਕਦੀਆਂ ਹਨ।