‘ਆਪ’ ਦਾ ਨਵਾਂ ਐਲਾਨ, 2022 ਯੂਪੀ ਦੀਆਂ ਵਿਧਾਨ ਸਭਾ ਚੋਣਾਂ ਲੜੇਗੀ ਆਮ ਆਦਮੀ ਪਾਰਟੀ

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਾਵਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਉੱਤਰ ਪ੍ਰਦੇਸ਼ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਿੱਸਾ ਲਵੇਗੀ।ਅਰਵਿੰਦ ਕੇਜਰੀਵਾਲ ਨੇ ਕਿਹਾ ਕਿ, ਉੱਤਰ ਪ੍ਰਦੇਸ਼ ਵਿੱਚ ਹਰ ਪਾਰਟੀ ਦੀ ਸਰਕਾਰ ਆਈ, ਪਰ ਕਿਸੇ ਨੇ ਆਪਣਾ ਘਰ ਭਰਨ ਤੋਂ ਇਲਾਵਾ ਯੂਪੀ ਲਈ ਕੁਝ ਨਹੀਂ ਕੀਤਾ। ਅੱਜ ਕਿਉਂ ਯੂ ਪੀ ਦੇ ਲੋਕਾਂ ਨੂੰ ਛੋਟੀਆਂ- ਛੋਟੀਆਂ ਸਹੂਲਤਾਂ ਲਈ ਦਿੱਲੀ ਆਉਣਾ ਪੈਂਦਾ ਹੈ।

ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਦੀਆਂ ਸਾਰੀਆਂ ਪਾਰਟੀਆਂ ਨੇ ਲੋਕਾਂ ਨਾਲ ਧੋਖਾ ਕੀਤਾ ਹੈ। ਹਰ ਸਰਕਾਰ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਇਕ ਦੂਜੇ ਨੂੰ ਪਛਾੜ ਗਈ ਸੀ। ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਬਹੁਤ ਸਾਰੇ ਲੋਕਾਂ ਨੇ ਪਿਛਲੇ ਕਈ ਸਾਲਾਂ ਤੋਂ ਸਾਨੂੰ ਦੱਸਿਆ ਹੈ ਕਿ ਯੂਪੀ ਵੀ ਦਿੱਲੀ ਵਾਂਗ ਭਲਾਈ ਅਤੇ ਲਾਭਾਂ ਦੀ ਹੱਕਦਾਰ ਹੈ। ਕੇਜਰੀਵਾਲ ਨੇ ਕਿਹਾ ਕਿ ਅੱਜ ਯੂਪੀ ਵਿੱਚ ਸਹੀ ਅਤੇ ਨਿਰਪੱਖ ਰਾਜਨੀਤੀ ਦੀ ਘਾਟ ਹੈ। ਸਿਰਫ ਆਮ ਆਦਮੀ ਪਾਰਟੀ ਹੀ ਇਹ ਦੇ ਸਕਦੀ ਹੈ। ਉੱਤਰ ਪ੍ਰਦੇਸ਼ ਨੂੰ ਗੰਦੀ ਰਾਜਨੀਤੀ ਅਤੇ ਭ੍ਰਿਸ਼ਟ ਨੇਤਾਵਾਂ ਨੂੰ ਵਿਕਾਸ ਤੋਂ ਦੂਰ ਰੱਖਿਆ ਗਿਆ ਸੀ। ਇਸ ਲਈ, ਲੋਕ ਦਿੱਲੀ ਵਿਚ ਜੋ ਸਹੂਲਤਾਂ ਪ੍ਰਾਪਤ ਕਰ ਰਹੇ ਹਨ, ਉਹ ਅਜੇ ਤਕ ਯੂ ਪੀ ਵਿਚ ਨਹੀਂ ਪਹੁੰਚੀਆਂ ਹਨ।

MUST READ