ਅੱਤਵਾਦੀ ਗਤੀਵਿਧੀਆਂ ਦਾ ਮੂੰਹ ਤੋੜ ਜੁਆਬ ਦੇਣ ਲਈ ਤਿਆਰ ਭਾਰਤੀ ਫੌਜ : ਰਾਜਨਾਥ ਸਿੰਘ
ਪੰਜਾਬੀ ਡੈਸਕ :- ਰੱਖਿਆ ਮੰਤਰੀ ਰਾਜਨਥ ਸਿੰਘ ਨੇ ਕਿਹਾ ਹੈ ਕਿ ਪਾਕਿਸਤਾਨ ਆਪਣੀ ਸਿਰਜਣਾ ਤੋਂ ਲੈ ਕੇ ਭਾਰਤ -ਪਾਕਿਸਤਾਨ ਬਾਰਡਰ ‘ਤੇ ਅੱਤਵਾਦੀ ਕਾਰਵਾਈਆਂ ਕਰ ਰਿਹਾ ਹੈ। ਏਐੱਨਆਈ ਨਾਲ ਇਕ ਵਿਸ਼ੇਸ਼ ਇੰਟਰਵਿਉ ‘ਚ ਰੱਖਿਆ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਕੁਝ ਮਹੀਨਿਆਂ ‘ਚ 300 ਤੋਂ 400 ਦੀ ਜੰਗਬੰਦੀ ਦੀ ਉਲੰਘਣਾ ਦਾ ਸਾਹਮਣਾ ਕਰ ਰਿਹਾ ਹੈ ਪਰ ਭਾਰਤੀ ਫੌਜ ਇਸ ਦਾ ਢੁਕਵਾਂ ਜਵਾਬ ਦਿੰਦੀ ਹੈ। ਆਜ਼ਾਦੀ ਦੇ ਬਾਅਦ ਤੋਂ ਹੀ ਪਾਕਿਸਤਾਨ ਸਰਹੱਦ ‘ਤੇ ਬਦਨਾਮ ਕਾਰਵਾਈਆਂ ਕਰਨ ‘ਚ ਸ਼ਾਮਲ ਹੈ।
ਰੱਖਿਆ ਮੰਤਰੀ ਨੇ ਕਿਹਾ ਕਿ, ਸਾਡੇ ਸੈਨਿਕ ਜੰਮੂ-ਕਸ਼ਮੀਰ ‘ਚ ਅਜਿਹੀ ਅੱਤਵਾਦ ਗਤੀਵਿਧੀਆਂ ਦੇ ਖਾਤਮੇ ਲਈ ਅਲਰਟ ਰਹਿੰਦੇ ਹਨ। ਭਾਰਤੀ ਫੌਜ ਦੀ ਤਾਰੀਫ ਕਰਦਿਆਂ ਉਨ੍ਹਾਂ ਕਿਹਾ ਕਿ, “ਦੇਸ਼ ਦੇ ਸੈਨਿਕਾਂ ਨੇ ਸਾਬਤ ਕਰ ਦਿੱਤਾ ਹੈ ਕਿ ਇੱਕ ਪਾਸਿਓਂ ਹੀ ਨਹੀਂ, ਅੱਤਵਾਦ ਨੂੰ ਖ਼ਤਮ ਕਰਨ ਲਈ ਉਹ ਦੂਜੇ ਪਾਸੇ ਵੀ ਜਾ ਸਕਦੇ ਹਨ ਅਤੇ ਜੇ ਲੋੜ ਪਈ ਤਾਂ ਅੱਤਵਾਦੀ ਠਿਕਾਣਿਆਂ ‘ਤੇ ਹਮਲਾ ਵੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਉਰੀ ਅੱਤਵਾਦੀ ਹਮਲੇ ਤੋਂ ਬਾਅਦ ਸਾਲ 2016 ਵਿੱਚ ਭਾਰਤ ਨੇ ਸਰਹੱਦ ਪਾਰ ਅੱਤਵਾਦੀ ਲਾਂਚ ਪੈਡਾਂ ‘ਤੇ ਸਰਜੀਕਲ ਸਟ੍ਰਾਈਕ ਕੀਤੀ ਸੀ। ਪੁਲਵਾਮਾ ‘ਤੇ ਅੱਤਵਾਦੀ ਹਮਲੇ ਤੋਂ ਬਾਅਦ ਸਾਲ 2019 ‘ਚ ਇਸ ਨੇ ਬਾਲਾਕੋਟ ਵਿਖੇ ਅੱਤਵਾਦੀ ਕੈਂਪ ‘ਤੇ ਹਵਾਈ ਹਮਲੇ ਕੀਤੇ ਸਨ, ਜੋ ਕਿ ਪਾਕਿਸਤਾਨ ਦੀ ਸ਼ਰਮਨਾਕ ਗਤੀਵਿਧੀਆਂ ਦਾ ਮੂੰਹ ਤੋੜ ਜੁਆਬ ਸੀ।
ਦਸੰਬਰ ਦੀ ਸ਼ੁਰੂਆਤ ‘ਚ ਰੱਖਿਆ ਮੰਤਰੀ ਰਾਜਨਾਥ ਸਿੰਘ ਡੁੰਡੀਗਲ ਦੀ ਏਅਰਫੋਰਸ ਅਕੈਡਮੀ ‘ਚ ਗ੍ਰੈਜੂਏਸ਼ਨ ਪਰੇਡ ਦੌਰਾਨ ਪਾਕਿਸਤਾਨ ਦੀ ਨਿੰਦਾ ਕੀਤੀ ਸੀ ਅਤੇ ਕਿਹਾ ਸੀ ਕਿ ਗੁਆਂਢੀ ਦੇਸ਼ ਚਾਰ ਜੰਗਾਂ ਹਾਰ ਜਾਣ ਦੇ ਬਾਵਜੂਦ ਸਰਹੱਦ ‘ਤੇ ਆਪਣੀਆਂ ‘ਨਾਪਾਕ ਹਰਕਤਾਂ’ ਤੋਂ ਬਾਜ਼ ਨਹੀਂ ਆ ਰਹੇ।