ਅੰਨਦਾਤਾ ਅੰਦੋਲਨ ਦਾ ਨਵਾਂ ਰੂਪ, ਜੋ ਜਗਾਏਗਾ ਸਰਕਾਰ ਦੀ ਸੁੱਤੀ ਪਈ ਚੇਤਨਾ ਨੂੰ!
ਪੰਜਾਬੀ ਡੈਸਕ:- ਪਿਛਲੇ 43 ਦਿਨਾਂ ਤੋਂ ਲੱਖਾਂ ਕਿਸਾਨ ਕੜਾਕੇ ਦੀ ਠੰਡ, ਮੀਂਹ ‘ਚ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ। ਕਿਸਾਨਾਂ ਦੇ ਇਸ ਸੰਘਰਸ਼ ਵਿੱਚ ਦੇਸ਼ ਦਾ ਹਰੇਕ ਆਦਮੀ ਆਪਣਾ ਸਹਿਯੋਗ ਦੇ ਰਿਹਾ ਹੈ। ਸਰਕਾਰ ਤੇ ਕਿਸਾਨਾਂ ਦਰਮਿਆਨ ਹੁਣ ਤੱਕ ਸੱਤ ਗੇੜ ਦੀ ਬੈਠਕ ‘ਚ ਨਤੀਜਾ ਬੇਸਿੱਟਾ ਰਹਿਣ ਤੋਂ ਬਾਅਦ ਅੱਜ 7ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਦੇ ‘ਕਿਸਾਨ ਜਾਗ੍ਰਿਤੀ ਪਖਵਾੜਾ’ ਅੱਜ ਤੋਂ ਦੇਸ਼ ਭਰ ਵਿੱਚ ਸ਼ੁਰੂ ਹੋ ਗਿਆ ਹੈ। ਦੇਸ਼ ਭਰ ਤੋਂ ਕਿਸਾਨ, ਮਜ਼ਦੂਰ ਅਤੇ ਨੌਜਵਾਨ ਨਾਗਰਿਕ ਇਸ ਮੁਹਿੰਮ ‘ਚ ਹਿੱਸਾ ਲੈ ਰਹੇ ਹਨ।

ਇਸ ਮੁਹਿੰਮ ਦਾ ਮਕਸਦ ਸਰਕਾਰ ਦੀ ਚੇਤਨਾ ਨੂੰ ਆਪਣੇ ਸ਼ਾਂਤਮਈ ਪ੍ਰਦਰਸ਼ਨ ਤੋਂ ਜਗਾੳਂਣਾ ਹੈ। ਇਸ ਮੁਹਿੰਮ ‘ਚ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਫਸਲਾਂ ਦੀ ਐਮਐਸਪੀ ਦੀ ਕਾਨੂੰਨੀ ਗਰੰਟੀ ਦੀ ਮੰਗ ਨੂੰ ਮਜ਼ਬੂਤੀ ਨਾਲ ਚੁੱਕਿਆ ਜਾਵੇਗਾ।ਕੇਵਲ ਦਿੱਲੀ ਵਿੱਚ ਹੀ ਨਹੀਂ ਹੁਣ ਬਿਹਾਰ ਵਿੱਚ ਵੀ 20 ਤੋਂ ਵੱਧ ਥਾਵਾਂ ‘ਤੇ ਕਿਸਾਨ ਅਣਮਿੱਥੇ ਸਮੇਂ ਲਈ ਆਪਣੇ ਪੱਕਾ ਮੋਰਚਾ ਲਾਏ ਬੈਠੇ ਹਨ। ਕਿਸਾਨ ਮਯੁਰਭੰਜ ਅਤੇ ਚਿਲਿਕਾ ਸਮੇਤ ਉੜੀਸਾ ਦੇ ਕਈ ਥਾਵਾਂ ‘ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।

ਅਜਿਹਾ ਅਣਮਿੱਥੇ ਸਮੇਂ ਲਈ ਧਰਨਾ ਅੱਜ ਬੱਸ ਅੱਡੇ ਨੇੜੇ ਮੱਧ ਪ੍ਰਦੇਸ਼ ਦੇ ਮੁਲਤਈ ਵਿਖੇ ਸ਼ੁਰੂ ਕੀਤਾ ਗਿਆ। ਝਾਰਖੰਡ ਦੇ ਪਲਾਮੂ ਵਿੱਚ ਨੌਜਵਾਨ ਨੁੱਕੜ ਨਾਟਕਾਂ ਰਾਹੀਂ ਇਸ ਸਰਕਾਰ ਦੇ ਕਿਸਾਨ ਵਿਰੋਧੀ, ਮਜ਼ਦੂਰ ਵਿਰੋਧੀ ਅਤੇ ਗਰੀਬ ਵਿਰੋਧੀ ਚਿਹਰੇ ਦਾ ਪਰਦਾਫਾਸ਼ ਕਰ ਰਹੇ ਹਨ। ਰਾਜਸਥਾਨ ਦੇ ਉੱਤਰੀ ਜ਼ਿਲ੍ਹਿਆਂ ਵਿੱਚ ਅੱਜ ਟਰੈਕਟਰ ਮਾਰਚ ਕੱਢੇ ਗਏ। ਇਹ ਯੋਜਨਾ ਬਣਾਈ ਜਾ ਰਹੀ ਹੈ ਕਿ ਕਰਨਾਟਕ ਵਿਚ ਸਥਾਨਕ ਵਿਰੋਧ ਪ੍ਰਦਰਸ਼ਨਾਂ ਤੋਂ ਇਲਾਵਾ, ਇੱਕ ਜਲਦੀ ਹੀ ਦਿੱਲੀ ਸਰਹੱਦੀ ਵਿਰੋਧ ਸਥਾਨਾਂ ‘ਤੇ ਕਰਨਾਟਕ ਦਾ ਤੰਬੂ ਖੋਲ੍ਹ ਦਿੱਤਾ ਜਾਵੇਗਾ।

ਜਿਵੇਂ ਕਿ ਕਿਸਾਨ ਅੰਦੋਲਨ ਦੇਸ਼ ਵਿਆਪੀ ਲੋਕ ਲਹਿਰ ਬਣ ਗਿਆ ਹੈ। ਉੱਥੇ ਹੀ ਸਰਕਾਰ ਇਸ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸੰਯੁਕਤ ਕਿਸਾਨ ਮੋਰਚਾ ਨੇ ਗੁਜਰਾਤ ਤੋਂ ਕਿਸਾਨ ਆਗੂ ਜੇ ਕੇ ਪਟੇਲ ਦੀ ਗ੍ਰਿਫਤਾਰੀ ਦੀ ਸਖਤ ਨਿੰਦਾ ਕੀਤੀ ਹੈ। ਇਸੇ ਤਰ੍ਹਾਂ ਦੇਸ਼ ਭਰ ‘ਚ, ਜਿੱਥੇ ਸਰਕਾਰਾਂ ਨੇ ਕਿਸਾਨਾਂ ਦੇ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ, ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ।ਵੱਖ-ਵੱਖ ਥਾਵਾਂ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਖਿਲਾਫ ਪਰਚੇ ਦਰਜ ਕਰਨ ‘ਤੇ ਵੀ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਵਿਰੋਧ ਜਾਹਿਰ ਕੀਤਾ ਹੈ।

ਉੱਥੇ ਹੀ 26ਜਨਵਰੀ ਦੀ ਪਰੇਡ ‘ਚ ਮੁੱਖ ਮਹਿਮਾਨ ਵਜੋਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਸ਼ਿਰਕਤ ਕਰਨ ਵਾਲੇ ਸਨ ਪਰ ਹੁਣ ਉਨ੍ਹਾਂ ਨੇ ਆਪਣਾ ਭਾਰਤ ਦੌਰਾ ਰੱਦ ਕਰ ਦਿੱਤਾ। ਜੋ ਕਿ ਮੋਦੀ ਸਰਕਾਰ ਦੀ ਕੂਟਨੀਤਕ ਹਾਰ ਅਤੇ ਕਿਸਾਨਾਂ ਦੀ ਰਾਜਨੀਤਿਕ ਜਿੱਤ ਹੈ। ਦੱਸ ਦਈਏ ਮੌਜੂਦਾ ਸੰਘਰਸ਼ ਵਿੱਚ ਹੁਣ ਤੱਕ 80 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ।

ਦੁਨੀਆ ਭਰ ਦੀਆਂ ਰਾਜਨੀਤਿਕ ਅਤੇ ਸਮਾਜਿਕ ਸੰਸਥਾਵਾਂ ਇਸ ਅੰਦੋਲਨ ਦਾ ਸਮਰਥਨ ਕਰ ਰਹੀਆਂ ਹਨ, ਪਰ ਮੋਦੀ ਸਰਕਾਰ ਦੇ ਕਿਸਾਨ ਵਿਰੋਧੀ ਵਤੀਰੇ ਦੇ ਮੱਦੇਨਜ਼ਰ ਕਿਸਾਨਾਂ ਨੇ 26 ਜਨਵਰੀ ਨੂੰ ਦਿੱਲੀ ਵਿੱਚ ਇੱਕ ਸ਼ਾਂਤਮਈ ‘ਕਿਸਾਨ ਗਣਤੰਤਰ ਪਰੇਡ’ ਅਤੇ 7 ਜਨਵਰੀ ਨੂੰ ਕੇਐਮਪੀ ਰੋਡ ’ਤੇ ਇੱਕ ਟਰੈਕਟਰ ਮਾਰਚ ਦੀ ਘੋਸ਼ਣਾ ਕੀਤੀ ਹੈ।