ਅਗਲੀ ਬੈਠਕ ਤੋਂ ਪਹਿਲਾ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼
ਪੰਜਾਬੀ ਡੈਸਕ :- ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ, ਪਿਛਲੇ ਸਾਲ 2020 ‘ਚ ਕੇਂਦਰ ਸਰਕਾਰ ਦੇ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਦੇਸ਼ ਦਾ ਕਿਸਾਨ ਨਾਖੁਸ਼ ਹੈ ਅਤੇ ਉਹ ਲਗਾਤਾਰ ਸਰਕਾਰ ਤੋਂ ਇਸ ਕਾਨੂੰਨ ਨੂੰ ਰੱਦ ਕਰਵਾਉਣ ਦੀ ਜਦੋ-ਜਹਿਦ ਕਰ ਰਿਹਾ ਹੈ। ਦਸ ਦਈਏ ਹੁਣ ਤੱਕ ਕਿਸਾਨਾਂ ਅਤੇ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਵਿਚਾਲੇ ਮੁਲਾਕਾਤ ਦੇ ਗੇੜ ਪੂਰੇ ਹੋ ਚੁੱਕੇ ਹਨ ਪਰ ਕੋਈ ਨਿਰਧਾਰਤ ਫੈਸਲਾ ਨਿਕਲ ਕੇ ਸਾਹਮਣੇ ਨਹੀਂ ਆਇਆ ਹੈ। ਸੋਮਵਾਰ 4 ਜਨਵਰੀ ਨੂੰ ਕਿਸਾਨਾਂ ਨੂੰ ਸਤਵੇਂ ਗੇੜ ਦੀ ਬੈਠਕ ਦਾ ਸੱਦਾ ਦਿੱਤਾ ਗਿਆ ਹੈ।
ਉੱਥੇ ਹੀ ਬੈਠਕ ਤੋਂ ਇੱਕ ਦਿਨ ਪਹਿਲਾਂ 3 ਜਨਵਰੀ ਐਤਵਾਰ ਨੂੰ ਦਿੱਲੀ ‘ਚ ਸੰਘਰਸ਼ ਮਈ ਕਿਸਾਨਾਂ ‘ਤੇ ਹੰਜੂ ਗੈਸ ਦੇ ਗੋਲੇ ਛੱਡੇ ਗਏ, ਜੋ ਕਿ ਇੱਕ ਬੇਹੱਦ ਸ਼ਰਮਨਾਕ ਹਰਕਤ ਨੂੰ ਦਰਸਾਉਂਦਾ ਹੈ। ਦਸ ਦਈਏ ਦਿੱਲੀ-ਜੈਪੁਰ ਹਾਈਵੇ ‘ਤੇ ਖੜੇ ਕਿਸਾਨਾਂ ਦੇ ਟਰੱਕ ‘ਤੇ ਹੰਜੂ ਗੈਸ ਦੇ ਗੋਲੇ ਉਦੋਂ ਛੱਡੇ ਗਏ, ਜਦੋ ਇੱਕ ਦਿਨ ਬਾਅਦ ਕਿਸਾਨਾਂ ਅਤੇ ਸਰਕਾਰ ਵਿਚਾਲੇ ਖੇਤੀ ਕਾਨੂੰਨਾਂ ਸੰਬੰਧਿਤ ਸਤਵੇਂ ਗੇੜ ਦੀ ਮੀਟਿੰਗ ਉਲੀਕੀ ਜਾਣੀ ਹੈ।